ਰਵੀ ਜੱਖੂ
ਚੰਡੀਗੜ੍ਹ, 16 ਨਵੰਬਰ 2020 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਭਾਰਤ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਥੱਲੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਨੂੰਨਾਂ ਦੇ ਖਿਲਾਫ ਚੱਲ ਰਹੇ ਸਾਂਝੇ ਸੰਘਰਸ਼ ਦੀ ਲੜੀ ਦੇ ਅਧੀਨ ‘ਮਾਲ ਆਫ ਅਮ੍ਰਿਤਸਰ’ AlphaOne ਦੇ ਬਾਹਰ ਲੱਗਾ ਧਰਨਾ 31ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ ਅਤੇ ਧਰਨੇ ਨੂੰ ਹੋਰ ਤਿੱਖਾ ਕਰਨ ਲਈ ਅੱਜ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭਾਈ ਬਲਦੇਵ ਸਿੰਘ ਸਿਰਸਾ ਪ੍ਰਧਾਨ ਲੋਕ ਭਲਾਈ ਇੰਨਸਾਫ ਵੈਲਫੇਅਰ ਸੁਸਾਇਟੀ ਦੀ ਅਗਵਾਈ ਵਿੱਚ ਦਿੱਤਾ ਗਿਆ ਅਤੇ ਕਿਹਾ ਕਿ ਰਿਲਾਇੰਸ ਕੰਪਨੀ ਦਾ ਕੋਈ ਵੀ ਸਟੋਰ ਯਾਂ ਕਾਰੋਬਾਰ ਉਨੀ ਦੇਰ ਨਹੀਂ ਚਲਨ ਦੇਵਾਂਗੇ ਜਿੰਨਾ ਟਾਈਮ ਇਹ ਕਨੂੰਨ ਰੱਦ ਨਹੀਂ ਹੋ ਜਾਂਦੇ ।
ਉਹਨਾਂ ਕਿਹਾ ਕਿ ਕੇਦਰ ਸਰਕਾਰ ਜਿੰਨਾ ਤੰਗ ਪੰਜਾਬ ਦੇ ਆਮ ਲੋਕਾਂ ਨੂੰ ਕਰੇਗੀ ਉਂਨਾਂ ਹੀ ਕਾਰਪੌਰੇਟ ਸੈਕਟਰ ਦਾ ਰਾਹ ਔਖਾ ਕੀਤਾ ਜਾਵੇਗਾ
ਇਸ ਮੋਕੇ ਹੋਰਨਾਂ ਬਲਦੇਵ ਸਿੰਘ ਜਨਰਲ ਸਕੱਤਰ ਰਾਜੇਵਾਲ ਯੁਨੀਯਨ , ਕੁਲਬੀਰ ਸਿੰਘ ਗੰਡੀਵਿੰਡ , ਨਰਿੰਦਰ ਸਿੱਘ ਅਤੇ ਭੁਪਿੰਦਰ ਸਿੰਘ ਦੋਨੋ ਸਾਬਕਾ ਗਰਦੋਰ , ਬੀਬੀ ਦਲਜੀਤ ਕੌਰ ਜੰਡਿਆਲਾ ਗੁਰੂ , ਅਜੀਤ ਸਿੰਘ ਬਾਠ , ਇਸ ਮੌਕੇ ਹੋਰਨਾਂ ਤੋਂ ਇਲਾਵਾ ਨਸੀਬ ਸਿੰਘ ਸਾਘਣਾਂ , ਬਲਜਿੰਦਰ ਸਿੰਘ ਜਾਫਰਕੋਟ , ਹਰਭਜਨ ਸਿੰਘ ਜਾਫਰਕੋਟ , ਮਹਿਤਾਬ ਸਿੰਘ ਸਿਰਸਾ ,ਗੋਲਡਨ ਬਾਬਾ ਬਕਾਲਾ ਸਾਹਿਬ , ਰਿੰਕਾ ਫੱਤੁਵਾਲ , ਭਾਈ ਦਲਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ ।