ਸੰਜੀਵ ਸੂਦ
- ਝੁਕਾਵਾਂਗੇ ਮੋਦੀ ਸਰਕਾਰ ਨੂੰ
ਲੁਧਿਆਣਾ, 25 ਨਵੰਬਰ 2020 - ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਘੇਰਨ ਦੀ ਤਿਆਰੀ ਕਰ ਲਈ ਗਈ ਹੈ ਅਤੇ 26 ਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਆਰ-ਪਾਰ ਦੀ ਲੜਾਈ ਉਹ ਦਿੱਲੀ ਲੜਨ ਚੱਲੇ ਨੇ ਅਤੇ ਉਨ੍ਹਾਂ ਨੂੰ ਜਿੰਨਾ ਚਿਰ ਉੱਥੇ ਬਹਿਣਾ ਪਿਆ, ਉਹ ਬੈਠਣ ਨੂੰ ਤਿਆਰ ਹਨ। ਕਿਸਾਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਭਾਵੇਂ ਬਾਰਡਰ ਸੀਲ ਕਰ ਦਿੱਤੇ ਗਏ, ਪਰ ਜਿੱਥੇ ਉਨ੍ਹਾਂ ਨੂੰ ਰੋਕਿਆ ਗਿਆ, ਉਹ ਉੱਥੇ ਹੀ ਜਾਮ ਲਾ ਦੇਣਗੇ। ਦਿੱਲੀ ਨੂੰ ਜਾਣ ਦਾ ਰਸਤਾ ਬੰਦ ਕਰ ਦੇਣਗੇ ਅਤੇ ਦਿੱਲੀ ਤੋਂ ਆਉਣ ਦਾ ਰਸਤਾ ਬੰਦ ਕਰ ਦੇਣਗੇ ਅਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜੰਗ ਜਿੱਤ ਕੇ ਰਹਿਣਗੇ।
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਮਾਝੇ ਅਤੇ ਨੇੜੇ ਤੇੜੇ ਦੇ ਇਲਾਕੇ ਦੇ ਕਿਸਾਨ ਇਕੱਠੇ ਹੋ ਰਹੇ ਹਨ। ਕਿਸਾਨ ਵੱਡੀ ਤਦਾਦ 'ਚ ਇਕਜੁੱਟ ਹੋ ਕੇ ਦਿੱਲੀ ਵੱਲ ਕੂਚ ਕਰਨਗੇ ਕਿਸਾਨਾਂ ਵੱਲੋਂ ਤਿਆਰੀਆਂ ਪੂਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਆਰ-ਪਾਰ ਦੀ ਲੜਾਈ ਉਹ ਲੜ ਕੇ ਰਹਿਣਗੇ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਹਾ ਕਿ ਟਰਾਲੀਆਂ ਵਿੱਚ ਪੂਰਾ ਪ੍ਰਬੰਧ ਹੈ ਰਾਸ਼ਨ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।
ਕਿਸਾਨਾਂ ਨੇ ਕਿਹਾ ਕਿ ਕੋਰੋਨਾ ਤੋਂ ਉਨ੍ਹਾਂ ਨੂੰ ਕੋਈ ਡਰ ਨਹੀਂ ਕੋਰੋਨਾ ਸਿਰਫ ਵੱਡੇ ਲੋਕਾਂ ਨੂੰ ਹੀ ਖਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਖਤਮ ਕਰਨ ਹੀ ਉਹ ਚੱਲੇ ਹਨ। ਮੌਸਮ ਨੂੰ ਲੈ ਕੇ ਵੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿਸਾਨ ਤਾਂ ਮੀਂਹ ਦਾ ਦੋਸਤ ਹੈ ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜਨੇ ਨੇ ਇਸ ਕਰਕੇ ਅੱਜ ਮੀਂਹ ਨਾਲ ਉਨ੍ਹਾਂ ਦੇ ਧਰਨੇ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਣਕਾਂ ਲਾ ਕੇ ਹੁਣ ਵਿਹਲੇ ਹੋ ਚੁੱਕੇ ਨੇ ਅਤੇ ਹੁਣ ਲੜਾਈ ਮੋਦੀ ਸਰਕਾਰ ਦੇ ਖਿਲਾਫ ਲੜਨਗੇ ਬੀ ਅਤੇ ਜਿੱਤਣਗੇ ਵੀ।