ਚੰਡੀਗੜ੍ਹ, 9 ਨਵੰਬਰ, 2020 : ਕੇਂਦਰ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ 13 ਨਵੰਬਰ ਨੁੰ ਗੱਲਬਾਤ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਦਿੱਤੀ। ਉਹਨਾਂ ਬਾਬੂਸ਼ਾਹੀ ਨੂੰ ਦੱਸਿਆ ਕਿ ਇਹ ਤਾਰੀਕ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਉਪਰੰਤ ਹੀ ਤੈਅ ਕੀਤੀ ਗਈ ਹੈ। ਜਿਆਣੀ ਨੇ ਦੱਸਿਆ ਸੀ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਰਾਜਨਾਥ ਸਿੰਘ ਤੇ ਨਰੇਂਦਰ ਤੋਮਰ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨਗੇ।
ਜ਼ਿਕਰਯੋਗ ਹੈ ਕਿ ਉਕਤ ਫੈਸਲਾ ਆਉਣ ਤੋਂ ਪਹਿਲਾਂ ਸੁਰਜੀਤ ਕੁਮਾਰ ਜਿਆਣੀ ਨੇ ਬਾਬੂਸ਼ਾਹੀ ਟਾਈਮਜ਼ ਨਾਲ ਐਕਸਕਲਿਊਸਿਵ ਗੱਲਬਾਤ ਦੌਰਾਨ ਕਿਹਾ ਸੀ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਰਾਬਤਾ ਕਰਨ ਬਾਰੇ ਕੋਈ ਵੀ ਢਿੱਲ ਨਹੀਂ ਹੈ ਸਗੋਂ ਕਿਸਾਨ ਹੀ ਮੀਟਿੰਗ ਲਈ ਕੋਈ ਥਾਂ ਸਿਰਾ ਨਹੀਂ ਲਾ ਰਹੇ। ਜਿਆਣੀ ਨੇ ਇਹ ਵੀ ਕਿਹਾ ਸੀ ਕਿ ਕਿਸੇ ਵੀ ਸਰਕਾਰ 'ਤੇ ਦਬਾਅ ਬਣਾਉਣ ਵਾਸਤੇ ਸੰਘਰਸ਼ ਕੀਤੇ ਜਾਂਦੇ ਨੇ ਤੇ ਪੰਜਾਬ ਦੇ ਕਿਸਾਨਾਂ ਦਾ ਸ਼ੁਰੂ ਕੀਤੀ ਅੰਦੋਲਨ ਹੁਣ ਸਰਕਾਰ 'ਤੇ ਪੂਰੀ ਤਰ੍ਹਾਂ ਹਾਵੀ ਹੈ ਤੇ ਜਿਸ ਕਰਕੇ ਸਰਕਾਰ ਕਿਸਾਨਾਂ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੁੰਦੀ ਹੈ।
ਸੂਬੇ ਅੰਦਰ ਮਾਲਗੱਡੀਆਂ ਚਲਾਏ ਜਾਣ ਦੇ ਪੁੱਛੇ ਸਵਾਲ 'ਤੇ ਜਿਆਣੀ ਨੇ ਕਿਹਾ ਕਿ ਕਿਸਾਨ ਆਪਣੀ ਜ਼ਿੱਦ 'ਤੇ ਅੜੇ ਹਨ। ਕਿਸਾਨ ਹੁਣ ਅਡਾਨੀ ਅੰਬਾਨੀਆਂ ਦੀਆਂ ਗੱਡੀਆਂ ਕਹਿ ਕੇ ਰਾਹ ਰੋਕ ਰਹੇ ਨੇ। ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਜਿਸ ਕਿਸੇ ਦੀਆਂ ਮਰਜ਼ੀ ਹੋਣ, ਖੁੱਲ੍ਹਣ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਪਰ ਕਿਸਾਨ ਫਿਲਹਾਲ ਇਸ ਮੂਡ 'ਚ ਨਹੀਂ ਨੇ ਜਿਸ ਕਾਰਨ ਇਹ ਸਾਰਾ ਰੌਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ।
ਹੋਰ ਕੀ ਕਿਹਾ ਜਿਆਣੀ ਨੇ ਬਾਬੂਸ਼ਾਹੀ ਟਾਈਮਜ਼ ਨਾਲ ਕੀਤੀ ਗੱਲਬਾਤ 'ਚ? ਹੇਠ ਦਿੱਤੇ ਲਿੰਕ 'ਤੇ ਦੇਖੋ:
https://www.youtube.com/watch?v=yUVdcelxJrI