ਨਵੀਂ ਦਿੱਲੀ, 21 ਸਤੰਬਰ 2020 - ਕਿਸਾਨ ਵਿਰੋਧੀ ਬਿਲਾਂ ਨਾਲ ਸਬੰਧਿਤ ਬੀਤੇ ਦਿਨ ਰਾਜ ਸਭਾ 'ਚ ਹੰਗਾਮਾ ਕਰਨ ਵਾਲੇ ਅੱਠ ਮੈਂਬਰ ਪਾਰਲੀਮੈਂਟਾਂ ਨੂੰ ਪੂਰੇ ਸੈਸ਼ਨ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ ਵਿਰੋਧੀ ਧਿਰਾਂ ਦੇ ਮੈਂਬਰ ਪਾਰਲੀਮੈਂਟਾਂ ਨੂੰ ਮੁਅੱਤਲ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।
ਸਸਪੈਂਡ ਕੀਤੇ ਗਏ ਐਮ.ਪੀਜ਼ 'ਚ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬਰਾਇਨ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਿਹੜੇ ਸੰਸਦ ਮੈਂਬਰ ਮੁਅੱਤਲ ਕੀਤੇ ਗਏ ਹਨ, ਉਨ੍ਹਾਂ 'ਚ ਡੋਲਾ ਸੇਨ, ਰਾਜੀਵ ਸਾਤਵ, ਰਿਪੁਨ ਬੋਰਾ, ਸੱਯਦ ਨਾਸਿਰ ਹੁਸੈਨ, ਕੇ. ਕੇ. ਰਾਗੇਸ਼ ਅਤੇ ਏ. ਕਰੀਮ ਦੇ ਨਾਂ ਸ਼ਾਮਲ ਹਨ।