ਭਾਜਪਾ ਸਰਕਾਰ ਨੇ ਦੇਸ਼ ਦਾ ਸਾਰਾ ਢਾਂਚਾ ਤਹਿਤ ਨਹਿਸ਼ ਕਰ ਦਿੱਤਾ : ਸਾਬਕਾ ਮੰਤਰੀ ਵਾਲਮੀਕਿ
ਲੁਧਿਆਣਾ 21 ਸਤੰਬਰ (2020 ) ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਰਾਮਾਨੰਦ ਅਤੇ ਹਲਕਾ ਸਾਹਨੇਵਾਲ ਯੂਥ ਵਿੰਗ ਦੇ ਪ੍ਰਧਾਨ ਹਰਸ਼ਦੀਪ ਸਿੰਘ ਮਹਿਦੂਦਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਲਈ ਜਮਾਲਪੁਰ ਵਿਖੇ ਮੀਟਿੰਗ ਰੱਖੀ ਗਈ ਜਿਸ ਵਿੱਚ ਬਸਪਾ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਮੰਤਰੀ ਸੰਦੀਪ ਵਾਲਮੀਕਿ ਅਤੇ ਜੋਨ ਇੰਚਾਰਜ ਪ੍ਰਗਣ ਬਿਲਗਾ ਵਿਸ਼ੇਸ ਤੌਰ ਤੇ ਪੁੱਜੇ। ਜਿਥੇ ਭਰਵੇਂ ਇੱਕਠ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਵਾਲਮੀਕਿ ਨੇ ਬਸਪਾ ਵਰਕਰਾਂ ਨੂੰ ਪਾਰਟੀ ਦੀ ਮਜਬੂਤੀ ਲਈ ਹਰ ਘਰ ‘ਚ ਜਾਣ ਲਈ ਕਿਹਾ। ਉਨ•ਾਂ ਭਾਜਪਾ ਤੇ ਵਰ•ਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆ ਦੀ ਪੈਦਾਇਸ਼ ਭਾਜਪਾ ਸਰਕਾਰ ਨੇ ਦੇਸ਼ ਦਾ ਸਾਰਾ ਢਾਂਚਾ ਤਹਿਸ਼ ਨਹਿਸ਼ ਕਰ ਦਿੱਤਾ þ। ਇਸ ਵੱਲੋਂ ਕਾਰਪੋਰੇਟ ਜਗਤ ਨੂੰ ਹੋਰ ਮਜਬੂਤ ਕਰਨ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ। 3 ਖੇਤੀ ਬਿੱਲ ਇਸਦੀ ਤਾਜਾ ਉਦਾਹਰਨ ਹਨ।
ਇਨ•ਾਂ 3 ਖੇਤੀ ਬਿੱਲਾਂ ‘ਚੋਂ 2 ਖੇਤੀ ਬਿੱਲਾਂ ਨੂੰ ਲੋਕ ਸਭਾ ਤੋਂ ਬਾਅਦ ਰਾਜ ਸਭਾ ‘ਚ ਜੁਬਾਨੀ ਵੋਟਿੰਗ ਨਾਲ ਜਿਸ ਪ੍ਰਕਾਰ ਪਾਸ ਕਰਵਾਇਆ ਗਿਆ þ ਉਹ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਨਾਲ ਖਿਲਵਾੜ þ ਜਿਸਨੇ ਲੋਕਤੰਤਰ ਨੂੰ ਤਾਰ ਤਾਰ ਕੀਤਾ þ। ਉਨ•ਾਂ ਕਿਹਾ ਕਿ ਅੱਜ ਕਿਸਾਨਾਂ ਦੇ ਨਾਲ ਆਮ ਵਰਗ ਵੀ ਖੇਤੀ ਸੁਧਾਰ ਬਿੱਲਾਂ ਨੂੰ ਗਲਤ ਆਖ ਇਸ ਕਿਸਾਨਾਂ ਦਾ ਮੌਤ ਵਰੰਟ ਆਖ ਭਾਜਪਾ ਨੂੰ ਵਾਪਸ ਲੈਣ ਲਈ ਆਖ ਰਿਹਾ þ ਪਰ ਭਾਜਪਾ ਜਿਸ ਪ੍ਰਕਾਰ ਅਪਣਾ ਤਾਨਾਸ਼ਾਹੀ ਤਰੀਕਾ ਛੱਡ ਨਹੀਂ ਰਹੀ ਉਸ ਨਾਲ ਦੇਸ਼ ਵਿੱਚ ਅਰਾਜਕਤਾ ਫੈਲਣਾ ਤੈਅ þ। ਉਨ•ਾਂ ਕਿਹਾ ਕਿ ਬਸਪਾ ਨੇ ਕਿਸਾਨਾਂ ਵੱਲੋਂ 25 ਸਤੰਬਰ ਦੇ ਬੰਦ ਦੇ ਸੱਦੇ ਨੂੰ ਸਮੱਰਥਨ ਦਿੱਤਾ þ ਉਸ ਦਿਨ ਹਰ ਬਸਪਾ ਵਰਕਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰੇਗਾ। ਉਨ•ਾਂ ਕਿਸਾਨਾਂ ਨੂੰ 2022 ‘ਚ ਬਸਪਾ ਦੀ ਤਾਕਤ ਬਣਨ ਦਾ ਸੱਦਾ ਵੀ ਦਿੱਤਾ। ਸ੍ਰੀ ਬਿਲਗਾ ਅਤੇ ਹਰਸ਼ਦੀਪ ਸਿੰਘ ਮਹਿਦੂਦਾਂ ਨੇ ਕਿਹਾ ਕਿ ਬਸਪਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਸੰਘਰਸ਼ ਦੀ ਸਾਥੀ þ। ਬਸਪਾ ਵੱਲੋਂ ਪਹਿਲਾਂ ਲੋਕ ਸਭਾ ਅਤੇ ਬਾਅਦ ‘ਚ ਰਾਜ ਸਭਾ ‘ਚ ਜੋਰਦਾਰ ਤਰੀਕੇ ਨਾਲ ਅਵਾਜ ਉਠਾਈ ਗਈ ਪਰ ਤਾਨਾਸ਼ਾਹ ਬਣੀ ਭਾਜਪਾ ਨੇ ਧੱਕੇਸ਼ਾਹੀ ਨਾਲ ਦੋ ਬਿੱਲਾਂ ਨੂੰ ਪਾਸ ਕਰਕੇ ਕਾਨੂੰਨ ਦਾ ਰੂਪ ਦੇਣ ਨਹੀ ਮਾਨਯੋਗ ਰਾਸ਼ਟਰਪਤੀ ਕੋਲ ਭੇਜ ਦਿੱਤਾ þ ਜਿਸ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਕਿਸਾਨਾਂ ਕੋਲ ਹੁਣ ਦੋ ਰਸਤੇ ਮਾਨਯੋਗ ਸਰਵਉੱਚ ਅਦਾਲਤ ਦਾ ਬੂਹਾ ਖੜਕਾਉਣ ਅਤੇ ਸੜਕੀ ਸੰਘਰਸ਼ ਹਨ। ਬਸਪਾ ਦੋਵਾਂ ‘ਚ ਕਿਸਾਨਾਂ ਨੂੰ ਪੂਰਨ ਸਹਿਯੋਗ ਦੇਵੇਗੀ। ਮਾਸਟਰ ਰਾਮਾਨੰਦ ਨੇ ਲੁਧਿਆਣਾ ਦੇ ਪਾਰਟੀ ਵਰਕਰਾਂ ਨੂੰ 25 ਸਤੰਬਰ ਨੂੰ ਕਿਸਾਨਾਂ ਦੇ ਹੱਕ ‘ਚ ਸੜਕਾਂ ਉੱਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਹਲਕਾ ਉੱਤਰੀ ਦੇ ਇੰਚਾਰਜ ਰਾਜਿੰਦਰ ਕਾਕਾ, ਅਜੈ ਚੌਹਾਨ, ਵਿੱਕੀ ਕੁਮਾਰ, ਭੀਮ ਸੈਨ, ਐਮ ਐਸ ਬੈਂਸ ਲੰਡਨ, ਵਿਸ਼ਾਲ ਪਾਰਸ, ਦਿਲਪ੍ਰੀਤ ਸਿੰਘ, ਜਤਿੰਦਰ ਸਿੰਘ, ਬਲਕਾਰ, ਨੀਲ ਮੰਗਾ, ਨਾਗਸੇਨ ਅਤੇ ਹੋਰ ਹਾਜਰ ਸਨ।