← ਪਿਛੇ ਪਰਤੋ
ਚੰਡੀਗੜ੍ਹ, 21 ਸਤੰਬਰ 2020 -ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਮਾਮਲੇ ਵਿੱਚ ਭਾਈਵਾਲ ਰਹੀ ਹਰਸਿਮਰਤ ਕੌਰ ਬਾਦਲ ਤੋਂ ਪੰਜ ਸਵਾਲਾਂ ਦੇ ਜਵਾਬ ਮੰਗੇ ਹਨ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ ਰੰਧਾਵਾ ਨੇ ਕਿਹਾ ਕਿ ਹਰਸਿਮਰਤ ਬਾਦਲ ਪਹਿਲਾ ਤਾਂ ਿੲਹ ਦੱਸੇ ਕਿ ਜਦੋ ਕੇਂਦਰੀ ਕੈਬਨਿਟ ਵਿੱਚ ਖੇਤੀ ਅਾਰਡੀਨੈੰਸ ਪਾਸ ਹੋੲੇ ਤਾਂ ੳੁਸ ਨੇ ਕਿਸਾਨਾਂ ਦੇ ਹੱਕ ਵਿੱਚ ਕੀ ਸਟੈਂਡ ਲਿਅਾ। ੳੁਨ੍ਹਾਂ ਕਿਹਾ ਕਿ ਦੂਜੀ ਗੱਲ ਿੲਹ ਸਪੱਸ਼ਟ ਕਰੇ ਕਿ ਜਦੋਂ ਕੈਬਨਿਟ ਵੱਲੋਂ ਅਾਰਡੀਨੈਂਸਾਂ ਨੂੰ ਕਾਨੂੰਨ ਬਣਾੳੁਣ ਲੲੀ ਸੰਸਦ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ ਤਾਂ ੳੁਸ ਨੇ ਕੀ ਸਟੈਂਡ ਲਿਅਾ। ਕਾਂਗਰਸੀ ਅਾਗੂ ਨੇ ਹਰਸਿਮਰਤ ਨੂੰ ਤੀਜਾ ਸਵਾਲ ਪੁੱਛਿਅਾ ਕਿ ਸੰਸਦ ਵਿੱਚ ਬਿੱਲ ਪੇਸ਼ ਕਰਨ ਵੇਲੇ ੳੁਹ ਗੈਰ ਹਾਜਰ ਕਿੳੁਂ ਰਹੀ।ੳੁਨ੍ਹਾਂ ਕਿਹਾ ਕਿ ਹਰਸਿਮਰਤ ਿੲਹ ਵੀ ਸਪੱਸ਼ਟ ਕਰੇ ਕਿ ਅਸਤੀਫਾ ੳੁਸ ਨੇ ਅਾਪਣੀ ਮਰਜੀ ਨਾਲ ਦਿੱਤਾ ਜਾਂ ਕਿਸੇ ਦਬਾਅ ਹੇਠ ਕਿੳੁਂਕਿ ਅਸਤੀਫਾ ਦੇਣ ਵੇਲੇ ਵੀ ੳੁਹ ਸੰਸਦ ਵਿਚੋਂ ਗੈਰ ਹਾਜਰ ਰਹੀ। ਸ. ਰੰਧਾਵਾ ਨੇ ਪੰਜਵਾਂ ਸਵਾਲ ਪੁੱਛਦਿਅਾਂ ਕਿਹਾ, "ਹਰਸਿਮਰਤ ਦੱਸੇ ਕੀ ਿੲਹ ਕਾਨੂੰਨ ਕਿਸਾਨ ਵਿਰੋਧੀ ਹੈ ਜਾਂ ਨਹੀਂ।" ਸ ਰੰਧਾਵਾ ਨੇ ਕਿਹਾ ਕਿ ਜੇਕਰ ਕਿਸੇ ਵੀ ਸਵਾਲ ਦੇ ਜਵਾਬ ਵਿੱਚ ਹਰਸਿਮਰਤ ਕੌਰ ਬਾਦਲ ਕੋਲ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲੈਣ ਬਾਰੇ ਕੋਈ ਸਬੂਤ ਜਾਂ ਦਸਤਾਵੇਜ਼ ਹੈ ਤਾਂ ਉਹ ਪੀਟੀਸੀ ਸਮੇਤ ਕਿਸੇ ਵੀ ਚੈਨਲ ਉਤੇ ਕਾਂਗਰਸੀ ਵਰਕਰ ਨਾਲ ਬਹਿਸ ਵਿੱਚ ਬੈਠਣ ਦੀ ਖੁੱਲ੍ਹੀ ਚੁਣੌਤੀ ਸਵਿਕਾਰ ਕਰੇ।
Total Responses : 266