ਸ਼ਰਨਜੀਤ ਸਿੰਘ ਤਖਤਰ
ਸੁਲਤਾਨਪੁਰ ਲੋਧੀ, 25 ਸਤੰਬਰ 2020 - ਕਿਸਾਨ ਯੂਨੀਅਨਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਅੱਜ ਫੂਲੇ ਭਾਰਤੀ ਲੋਕ ਪਾਰਟੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਮਤੇਵਾਲ ਨੇ ਕਿਹਾ ਕਿ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਕਿਹਾ ਕਿ ਜਿੰਨਾਂ ਚਿਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਕਿਸਾਨੀ ਦੇ ਮੁੱਦੇ ਤੇ ਪਾਸ ਕੀਤੇ ਗਏ ਕਿਸੇ ਵੀ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ।
ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਕਿਹਾ ਕਿ ਕਾਨੂੰਨ ਜਿਨ੍ਹਾਂ ਛੇਤੀ ਹੋ ਸਕੇ ਰੱਦ ਕੀਤੇ ਜਾਣੇ ਚਾਹੀਦੇ ਹਨ। ਮਤੇਵਾਲ ਨੇ ਕਿਸਾਨਾਂ ਦੇ ਇਸ ਅੰਦੋਲਨ ਦਾ ਸਮਰਥੱਨ ਕਰਦਿਆਂ ਹੋਇਆਂ ੨੫ ਸਤੰਬਰ ਦੇ ਦਿਤੇ ਗਏ ਪੰਜਾਬ ਬੰਦ ਦਾ ਸਮੱਰਥਨ ਵੀ ਕੀਤਾ। ਉੇਹਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਕਰ ਕਿਉਂਕਿ ਕਿਸਾਨੀ ਅਜੇ ਕਿਸੇ ਤਰ੍ਹਾਂ ਵੀ ਲਾਹੇਵੰਦਾ ਕਿੱਤਾ ਨਹੀਂ ਹੈ ਕਿਉਂਕਿ ਅੱਜ ਕੋਈ ਵੀ ਅਜਿਹਾ ਦਿਨ ਨਹੀਂ ਹੁੰਦਾ ਜਿਸ ਦਿਨ ਕੋਈ ਨਾ ਕੋਈ ਕਿਸਾਨ ਆਤਮ ਹੱਤਿਆ ਨਹੀਂ ਕਰਦਾ। ਇਸ ਮੌਕੇ ਤੇ ਉਹਨਾਂ ਦੇ ਨਾਲ ਡਾ: ਮੋਹਨ ਸਿੰਘ ਮੋਰਾਂਵਾਲੀ ਕੌਮੀ ਸੱਕਤਰ ਜਨਰਲ ਅਤੇ ਹਰਪ੍ਰੀਤ ਸਿੰਘ ਜੌਲੀ ਕੌਮੀ ਮੁੱਖ ਬੁਲਾਰਾ ਵੀ ਹਾਜਰ ਸਨ।