ਲੁਧਿਆਣਾ, 25 ਸਤੰਬਰ 2020 - ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲਾਂ ਅਤੇ ਬਿਜਲੀ ਸੋਧ ਬਿੱਲ 2020 ਖਿਲਾਫ ਦਿੱਤੇ ਬੰਦ ਦੇ ਸੱਦੇ ਦੇ ਸੰਬੰਧ ਵਿੱਚ ਅਤੇ ਜੁਆਇੰਟ ਫੋਰਮ ਦੇ ਸੱਦੇ ਉੱਤੇ ਸੁੰਦਰ ਨਗਰ ਮੰਡਲ ਵਿਖੇ ਪੂਰਬੀ ਸਰਕਲ ਲੁਧਿਆਣਾ ਦੀ ਸਾਂਝੇ ਤੌਰ ਤੇ ਗੇਟ ਰੈਲੀ ਅਤੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਰਮੇਸ਼ ਕੁਮਾਰ ਸ਼ਰਮਾ ਜ਼ੋਨ ਪ੍ਰਧਾਨ ਟੀ ਐਸ ਯੂ ਲੁਧਿਆਣਾ, ਰਘਵੀਰ ਸਿੰਘ ਸਰਕਲ ਸਕੱਤਰ, ਜਗੀਰ ਸਿੰਘ ਸਾਬਕਾ ਪ੍ਰਧਾਨ, ਗੌਰਵ ਕੁਮਾਰ ਯੂਨਿਟ 1 ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ, ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀ ਲੁੱਟ ਪਰਾਈਵੇਟ ਮੰਡੀਆਂ ਖੋਲ ਕੇ ਨਿੱਜੀ ਕੰਪਨੀਆ ਰਾਹੀਂ ਲੁੱਟ ਕਰਵਾਉਣ ਜਾ ਰਹੀ ਹੈ ਅਤੇ ਛੋਟੇ ਕਿਸਾਨਾਂ ਨੂੰ ਖੇਤੀ ਸੈਕਟਰ ਵਿਚੋਂ ਬਾਹਰ ਕੀਤਾ ਜਾ ਰਿਹਾ ਹੈ।
ਜਰੂਰੀ ਵਸਤਾ ਦੇ ਭੰਡਾਰ ਕਰਕੇ ਕੰਪਨੀਆਂ ਨੂੰ ਮਨਮਰਜੀ ਦੇ ਰੇਟ ਲਗਾ ਕੇ ਲੋਕਾਂ ਦਾ ਗਲਾ ਘੁੱਟਣ ਜਾ ਰਹੀ ਹੈ। ਇਸ ਤਰ੍ਹਾਂ ਬਿਜਲੀ ਬਿੱਲ 2020 ਪਾਸ ਕਰਕੇ ਖੇਤੀ ਸੈਕਟਰ ਅਤੇ ਗਰੀਬਾਂ ਨੂੰ ਦਿੱਤੀ ਜਾ ਰਹੀ ਸਹੂਲਤ ਖਤਮ ਕਰਨ ਜਾ ਰਹੀ ਹੈ। ਪੀਐਸਪੀਸੀਐਲ ਵਿਚ ਕੰਮ ਠੇਕੇਦਾਰਾਂ ਰਾਹੀਂ ਕਰਵਾ ਕੇ ਮਹਿਕਮੇ ਦੀ ਲੁੱਟ ਕੀਤੀ ਜਾ ਰਹੀ ਹੈ। ਮਹਿੰਗੇ ਰੇਟਾਂ ਤੇ ਲੋਕਾਂ ਨੂੰ ਬਿਜਲੀ ਬਿੱਲ ਭੇਜ ਕੇ ਲੋਕਾਂ ਦੀ ਲੁੱਟ ਕਰ ਰਹੀ ਹੈ।
ਸਾਥੀਆਂ ਨੇ ਕਿਹਾ ਜੇਕਰ ਇਹ ਬਿੱਲ ਸਰਕਾਰ ਰੱਦ ਨਹੀਂ ਕਰਦੀ ਤਾਂ ਹੋਰ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਸ ਦੀ ਜਿੰਮੇਵਾਰੀ, ਪਾਵਰ ਮੈਨਜਮੈਂਟ, ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਦੀ ਹੋਵੇਗੀ। ਰੈਲੀ ਵਿੱਚ, ਪਲਵ ਜੈਨ ਜੇਈ, ਕੁਲਵਿੰਦਰ ਸਿੰਘ ਜੇਈ, ਅਰੁਣ ਕੁਮਾਰ ਜੇਈ, ਨੰਦ ਸਿੰਘ ਜੇਈ, ਸੁਲਿੰਦਰ ਕੁਮਾਰ ਜੇਈ, ਜਸਪਾਲ ਸਿੰਘ ਆਰ ਏ, ਸੰਦੀਪ ਸਿੰਘ ਆਰ ਏ, ਵਿਪਨ ਕੁਮਾਰ ਸੂਦ 115, ਕਮਲਜੀਤ ਸਿੰਘ, ਕਮਲਦੀਪ ਸਿੰਘ , ਧਰਮਿੰਦਰ , ਭਾਗ ਚੰਦ , ਗੁਰਪ੍ਰੀਤ ਸਿੰਘ, ਮੇਵਾ ਸਿੰਘ, ਰਾਮ ਆਸਰਾ, ਜਗਦੀਸ਼ ਚੰਦ, ਏ ਏ ਈ ਜਸਮੇਰ ਸਿੰਘ ਅਤੇ ਹੋਰ ਹਾਜਰ ਸਨ।