ਫਿਰੋਜ਼ਪੁਰ, 25 ਸਤੰਬਰ 2020 - ਮੋਦੀ ਸਰਕਾਰ ਨੂੰ ਲੈ ਕੇ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਸੋਧ ਐਕਟ 2020 ਦੇ ਵਿਰੋਧ ਵਿਚ ਅੱਜ ਵੱਖ-ਵੱਖ ਕਿਸਾਨ ਸੰਗਠਨਾਂ ਵਲੋਂ ਰੇਲ ਟਰੈਕ 'ਚ ਬੈਠ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਨੂੰ ਲੈ ਕੇ ਅੱਜ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ 'ਚ ਮੁਕੰਮਲ ਬੰਦ ਕੀਤਾ। ਫਿਰੋਜ਼ਪੁਰ ਦੇ ਬਾਜ਼ਾਰ ਅਤੇ ਦੁਕਾਨਾਂ ਪੂਰੀ ਤਰ੍ਹਾਂ ਨਾਲ ਬੰਦ ਰਹੀਆਂ ਅਤੇ ਚੁੰਗੀ ਨੰਬਰ 7 ਅਤੇ ਆਰਿਫ ਦੇ ਅਤੇ ਕਈ ਹੋਰ ਸੜਕਾਂ 'ਤੇ ਕਿਸਾਨਾਂ ਨੇ ਰੋਡ ਜਾਮ ਕੀਤਾ।
ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਗਾਏ ਗਏ 3 ਕਿਸਾਨੀ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਅਤੇ ਸੋਧ ਐਕਟ 2020 ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਅਤੇ ਕਿਸੇ ਵੀ ਹਾਲਾਤ 'ਚ ਕਿਸਾਨ ਸੰਗਠਨ ਲਈ ਆਰਡੀਨੈਂਸ ਐਕਟ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਭੇਜਣ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਣ। ਉਨ੍ਹਾਂ ਨੇ ਕਿਹਾ ਕਿਸਾਨ ਸੰਗਠਨਾਂ ਨੇ 24 ਤੋਂ ਲੈ ਕੇ 26 ਸਤੰਬਰ ਤੱਕ ਰੇਲ ਟਰੈਕ ਜਾਮ ਕਰਨ ਦੀ ਘੋਸ਼ਣਾ ਕੀਤੀ ਸੀ ਅਤੇ ਜੇਕਰ ਮੋਦੀ ਸਰਕਾਰ ਨੇ ਇਹ ਆਰਡੀਨੈਂਸ ਵਾਪਸ ਨਹੀਂ ਲਏ ਤਾਂ ਕਿਸਾਨ ਆਪਣੇ ਸੰਘਰਸ਼ ਨੂੰ ਅੱਗੇ ਵੀ ਵਧਾ ਸਕਦੇ ਹਨ ਅਤੇ ਰੇਲ ਟਰੈਕ ਖਾਲੀ ਨਹੀਂ ਕਰਨਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਅਤੇ ਕਿਸਾਨ ਨੂੰ ਬਰਬਾਦ ਕਰਨ 'ਤੇ ਲੱਗੀ ਹੋਈ ਹੈ। ਫਿਰੋਜ਼ਪੁਰ ਦੇ ਵਪਾਰ ਮੰਡਲ ਨੇ ਵੀ ਬੰਦ ਦਾ ਸਮਰਥਨ ਕੀਤਾ। ਕਿਸਾਨ ਵਲੋਂ ਅੱਜ ਬੰਦ ਕੀਤੀ ਗਈ ਕਾਲ ਨੂੰ ਫਿਰੋਜ਼ਪੁਰ ਵਪਾਰ ਮੰਡਲ ਨੇ ਵੀ ਆਪਣਾ ਸਹਿਯੋਗ ਦਿੱਤਾ। ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਪ੍ਰਧਾਨ ਚੰਦਰਮੋਹਨ ਹਾਂਡਾ ਨੇ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਜੇਕਰ ਵਪਾਰੀ ਅਤੇ ਦੁਕਾਨਦਾਰ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨਾਂ ਵਲੋਂ ਬੰਦ ਦੀ ਕੀਤੀ ਗਈ ਕਾਲ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਜੋ ਵੀ ਸੰਘਰਸ਼ ਕਰਨਗੇ ਉਸ 'ਚ ਫਿਰੋਜ਼ਪੁਰ 'ਚ ਮੁਕੰਮਲ ਬੰਦ ਰਿਹਾ ਹੈ ਅਤੇ ਸਾਰੇ ਛੋਟੇ ਵੱਡੇ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਕਿਸਾਨਾਂ ਦੀ ਹਮਾਇਤ 'ਚ ਆ ਕੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਨ। ਬੰਦ ਦੇ ਸੱਦੇ ਦੇ ਚੱਲਦੇ ਅੱਜ ਫਿਰੋਜ਼ਪੁਰ ਦੀਆਂ ਸੜਕਾਂ ਸੁੰਨ੍ਹੀਆਂ ਰਹੀਆਂ।