← ਪਿਛੇ ਪਰਤੋ
ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 4 ਅਕਤੂਬਰ 2020 - ਅੱਜ ਮੋਗਾ ਟ੍ਰੈਕਟਰ ਰੈਲੀ 'ਚ ਨਵਜੋਤ ਸਿੱਧੂ ਸਭ ਤੋਂ ਅਸਰਦਾਰ ਰਹੇ ਤੇ ਉਨ੍ਹਾਂ ਦੀ ਸਭ ਤੋਂ ਲੰਮੀ ਤਕਰੀਰ ਰਹੀ। ਅੱਜ ਬੱਧਣੀ ਵਾਲੀ ਕਾਂਗਰਸ ਰੈਲੀ 'ਚ ਲਗਭਗ ਡੇਢ ਸਾਲ ਪਹਿਲਾਂ ਵਜ਼ਾਰਤੋਂ ਬਾਹਰ ਹੋਣ ਮਗਰੋਂ ਅੱਜ ਸਿੱਧੂ ਨੇ ਪਹਿਲੀ ਦਫ਼ਾ ਕਿਸੇ ਪਬਲਿਕ ਜਲਸੇ ਨੂੰ ਮੁਖਾਤਿਬ ਹੋਏ। ਰੈਲੀ ਨੂੰ ਮੁਖਾਤਿਬ ਹੋਣ ਵਾਲੇ ਸਿਰਫ ਚਾਰ ਬੁਲਾਰਿਆਂ ਚੋਂ ਨਵਜੋਤ ਸਿੱਧੂ ਸਭ ਤੋਂ ਪਹਿਲਾਂ ਬੋਲੇ। ਹਾਲਾਂਕਿ ਸਟੇਜ ਸੈਕਟਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰੇ ਬੁਲਾਰਿਆਂ ਨੂੰ ਸਿਰਫ 2-3 ਮਿੰਟਾਂ ਚ ਆਪਦਾ ਭਾਸ਼ਣ ਮੁਕਾਉਣ ਦੀ ਗੁਜਾਰਿਸ਼ ਕੀਤੀ ਸੀ ਪਰ ਨਵਜੋਤ ਸਿੱਧੂ ਨੇ 8 ਮਿੰਟ ਲੈ ਲਏ ਤਾਂ ਰੰਧਾਵਾ ਨੇ ਉਨ੍ਹਾਂ ਨੂੰ ਆ ਕੇ ਟੋਕਿਆ ਤਾਂ ਸਿੱਧੂ ਨੇ ਉੱਚੀ ਅਵਾਜ਼ ਕਿਹਾ ਕਿ ਅੱਜ ਮੈਨੂੰ ਬੋਲਣ ਤੋਂ ਨਾ ਰੋਕੋ।ਸਿੱਧੂ ਨੇ 13 ਮਿੰਟਾਂ ਵਾਲੀ ਆਪਦੀ ਤਕਰੀਰ 'ਚ ਅਸਿੱਧੇ ਢੰਗ ਨਾਲ ਕੈਪਟਨ ਅਮਰਿੰਦਰ ਤੇ ਜ਼ੁੰਮੇਵਾਰੀ ਸੁੱਟਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੇ ਉਹ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਹਿਮਾਚਲ ਦੀ ਤਰਜ਼ ਤੇ ਕਾਨੂੰਨ ਬਣਾਵੇ।
Total Responses : 266