ਫਿਰੋਜ਼ਪੁਰ 9 ਅਕਤੂਬਰ 2020 : ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦਾ ਚੱਲ ਰਹੇ ਪ੍ਰਦਰਸ਼ਨ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਦੇ ਕਿਸਾਨ ਤੇ ਖੱਟਰ ਬੀਜੇਪੀ ਦੀ ਸਰਕਾਰ ਵੱਲੋਂ ਲਾਠੀ ਚਾਰਜ ਦੇ ਵਿਰੋਧ ਵਜੋਂ ਅਤੇ ਹਾਥਰਸ ਦਲਿਤ ਤੇ ਜੁਲਮਾਂ ਦੇ ਵਿਰੋਧ ਵਜੋਂ 2 ਘੰਟੇ 7 ਨੰਬਰ ਚੁੰਗੀ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।
ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਮਹਿਮਾ, ਪ੍ਰੈਸ ਸਕੱਤਰ ਅਵਤਾਰ ਮਹਿਮਾ, ਬੀਕੇਯੂ ਡਕੌਦਾ ਦੇ ਜਗੀਰ ਸਿੰਘ ਖਹਿਰਾ, ਗੁਲਜ਼ਾਰ ਸਿੰਘ ਕਬਰਵੱਛਾ, ਗੁਰਪਾਲ ਸਿੰਘ ਮਹਿਮਾ, ਬੀਕੇਯੂ ਮਾਨਸਾ ਦੇ ਜਸਵਿੰਦਰ ਸਿੰਘ ਸਾਈਆਂਵਾਲਾ, ਬੀਕੇਯੂ ਕਾਦੀਆਂ ਦੇ ਫਤਿਹ ਸਿੰਘ ਕੋਟ ਕਰੋੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਕੁਮਾਰ, ਰਣਜੀਤ ਸਿੰਘ ਝੋਕ ਬੀਕੇਯੂ ਗੁਰਬਚਨ ਸਿੰਘ ਬਲਾਕ ਆਗੂ ਝੋਕ ਮੋਹੜੇ, ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ, ਬਲਜੀਤ ਸਿੰਘ, ਗੁਲਜ਼ਾਰ ਸਿੰਘ, ਮੀਤ ਪ੍ਰਧਾਨ ਪੰਜਾਬ ਸਰਜੀਤ ਸਿੰਘ, ਰਜਿੰਦਰਪਾਲ ਸਿੰਘ, ਪਰਮਜੀਤ ਸਿੰਘ ਬਾਜੀਦਪੁਰ, ਜਸਬੀਰ ਸਿੰਘ ਆਗੂ ਨੇ ਸੰਬੋਧਨ ਕੀਤਾ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕਿਸਾਨ ਵਿਰੋਧ ਕਾਨੂੰਨ ਰੱਦ ਕਰਨ ਦੀ ਬਜਾਏ ਕਿਸਾਨਾਂ ਤੇ ਲਾਠੀਚਾਰਜ ਲਏ ਕਿਸਾਨ ਵਿਰੁੱਧੀ ਰੋਣ ਦਾ ਸਬੂਤ ਰਿਹਾ ਹੈ।
ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨ ਨੂੰ ਅੰਦੋਲਨ ਤੋਂ ਰੋਕ ਰਹੇ ਹਨ। ਕਿਸਾਨ ਦੀ ਖਰੀਦ ਖੇਤੀ ਮੰਡੀ ਜ਼ਮੀਨ, ਕਾਰਪੋਰੇਟ ਘਿਰਾਣਿਆਂ ਨੁੰ ਦੇਣ ਲਈ ਤੱਤਪਰ ਹੈ, ਪਰ ਕਿਸਾਨ ਇਹ ਕਾਨੂੰ ਵਾਪਸ ਲਏ ਤੱਕ ਸੰਘਰਸ਼ ਜਾਰੀ ਰਹੇਗਾ।