ਨਿਰਵੈਰ ਸਿੰਘ ਸਿੰਧੀ
ਮਮਦੋਟ, 17 ਅਕਤੂਬਰ 2020 - ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵੱਲੋ ਦਿੱਲੀ ਬੁਲਾ ਕੇ ਕਿਸੇ ਵੀ ਕੈਬਨਿਟ ਮੰਤਰੀ ਵੱਲੋ ਉਹਨਾਂ ਨਾਲ ਗੱਲਬਾਤ ਨਾ ਕਰਨਾ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਬਹੁਤ ਵੱਡਾ ਖਿਲਵਾੜ ਕੀਤਾ ਗਿਆ ਹੈ। ਇਹ ਸ਼ਬਦ ਮਮਦੋਟ ਵਿਖੇ ਵਰਦੇਵ ਸਿੰਘ ਨੋਨੀਮਾਨ ਹਲਕਾ ਇੰਨਚਾਰਜ ਸ਼੍ਰੋਮਣੀ ਅਕਾਲੀ ਦਲ ਗੁਰੂਹਰਸਹਾਏ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਨਾ ਕਰਕੇ ਇੱਕ ਸੁਨਹਿਰੀ ਮੌਕਾ ਗੁਵਾ ਲਿਆ ਹੈ। ਕੇਂਦਰ ਦੀ ਭਾਜਪਾ ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨਾਂ ਦੀਆ ਮੰਗਾਂ ਸੁਣਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਇਸ ਮੀਟਿੰਗ ਵਿਚ ਭੇਜਦੇ। ਨੋਨੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀਆ ਹੱਕੀ ਮੰਗਾਂ ਲਈ ਅੱਗੇ ਹੋ ਕੇ ਹਰ ਸੰਘਰਸ਼ ਲੜ ਰਿਹਾ ਹੈ ਅਤੇ ਲੜਦਾ ਰਹੇਗਾ।
ਪੱਤਰਕਾਰਾਂ ਦੇ ਸਵਾਲਾ ਦੇ ਜੁਵਾਬ ਦਿੰਦੇ ਹੋਏ ਜਥੇਦਾਰ ਨੋਨੀਮਾਨ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਹੁਣੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੌਣਾਂ ਹੁੰਦੀਆ ਹਨ ਤਾਂ ਸ਼੍ਰੋਮਣੀ ਅਕਾਲੀ ਇਸ ਤੇ ਪ੍ਰਭਾਵਸ਼ਾਲੀ ਜਿੱਤ ਹਾਸਲ ਕਰੇਗਾ , ਭਾਵੇ ਅਕਾਲੀ ਦਲ ਡੈਮੋਕ੍ਰਟਿਕ (ਸੁਖਦੇਵ ਸਿੰਘ ਢੀਡਸਾ ਗਰੁੱਪ) , ਅਕਾਲੀ ਦਲ ਟਕਸਾਲੀ ਸਮੇਤ ਸਾਰੀਆ ਪਾਰਟੀਆਂ ਇੱਕਠੀਆ ਵੀ ਹੋ ਕੇ ਇਹ ਚੋਣਾ ਲੜਣ ਤਾਂ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਤਿਹਾਸਕ ਜਿੱਤ ਹਾਸਲ ਕਰੇਗਾ। ਬੀਤੇ ਦਿਨੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਤੇ ਹੋਏ ਹਮਲੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ , ਅਤੇ ਇਹ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਿਸੇ ਸਿਆਸੀ ਪਾਰਟੀ ਵੱਲੋ ਕੀਤੀ ਗਈ ਜਾਪਦੀ ਹੈ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ਼ਾਮ ਲਾਲ ਮਹਿਤਾ, ਜਥੇਦਾਰ ਚਮਕੌਰ ਸਿੰਘ ਟਿੱਬੀ ਕਲਾ ,ਪ੍ਰੀਤਮ ਸਿੰਘ ਬਾਠ, ਜਸਪ੍ਰੀਤ ਸਿੰਘ ਮਾਨ , ਗੁਰਵਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ ਸਵਾਈ ਕੇ, ਸੰਪੂਰਨ ਸਿੰਘ ਮਲਸੀਆ , ਬਲਜੀਤ ਸਿੰਘ ਮਿਰਜਾ ਲੱਖੋ ਕੇ ,ਲਾਲ ਸਿੰਘ ਸਾਬਕਾ ਸਰਪੰਚ , ਆਦਿ ਅਕਾਲੀ ਆਗੂ ਹਾਜਰ ਸਨ।