ਨਿਰਵੈਰ ਸਿੰਘ ਸਿੰਧੀ
ਮਮਦੋਟ, 19 ਅਕਤੂਬਰ 2020 :- ਧਰਨੇ 'ਤੇ ਬੈਠੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਬਾਰੇ ਸ਼ੋਸ਼ਲ ਮੀਡੀਆ ਉੱਪਰ ਬੁਰਾ ਭਲਾ ਬੋਲਣ ਅਤੇ ਗਾਲੀ ਗਲੋਚ ਕਰਨ ਵਾਲੀ ਔਰਤ ਨੇ ਸ਼ੋਸ਼ਲ ਮੀਡੀਆ ਉੱਪਰ ਹੀ ਵੀਡੀਓ ਪਾ ਕੇ ਸਮੂਹ ਜਥੇਬੰਦੀਆਂ ਤੋਂ ਮਾਫੀ ਮੰਗ ਕੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤੌਬਾ ਕਰ ਲਈ ਹੈ।
ਇਥੇ ਵਰਨਣਯੋਗ ਹੈ ਕਿ ਪਿਛਲੇ ਦਿਨੀ ਇੱਕ ਔਰਤ ਵੱਲੋਂ ਪਿਛਲੇ ਲਗਭਗ 16-17 ਦਿਨਾਂ ਤੋਂ ਖੇਤੀ ਅਰਡੀਨੈਂਸਾਂ ਖਿਲਾਫ ਧਰਨੇ ਉੱਪਰ ਬੈਠੇ ਕਿਸਾਨਾਂ ਨੂੰ ਭੱਦੀ ਸਬਦਾਵਲੀ ਅਤੇ ਗਾਲੀ ਗਲੋਚ ਕੀਤਾ ਗਿਆ ਸੀ ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਉਕਤ ਔਰਤ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਥਾਣਾ ਮਮਦੋਟ ਵਿਖੇ ਆਪਣੀ ਸ਼ਿਕਾਇਤ ਦਰਜ ਕਾਰਵਾਈ ਗਈ ਸੀ।
ਚਾਰ ਚੁਫੇਰੇ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੇ ਗੁੱਸੇ ਨੂੰ ਭਾਂਪਦਿਆਂ ਉੱਕਤ ਔਰਤ ਨੇ ਕਿਸਾਨਾਂ ਅਤੇ ਸਮੂਹ ਕਿਸਾਨ ਜਥੇਬੰਦੀਆਂ ਤੋਂ ਮਾਫੀ ਮੰਗ ਲਈ ਹੈ ,ਉੱਕਤ ਔਰਤ ਦਾ ਨਾਮ ਮਾਹਣੀ ਅਤੇ ਪਿੰਡ ਲਾਲਚੀਆਂ ਬਲਾਕ ਗੁਰੂਹਰਸਹਾਏ ਦੱਸਿਆ ਜਾ ਰਿਹਾ ਹੈ।