ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਲ ਗੱਡੀਆਂ ਨੂੰ ਲਾਂਘਾ ਦੇਣ ਦਾ ਫੈਸਲਾ, ਅੰਦੋਲਨ 29 ਤੱਕ ਵਧਾਇਆ
ਅੰਮ੍ਰਿਤਸਰ, 22 ਅਕਤੂਬਰ, 2020 : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਾਲ ਗੱਡੀਆਂ ਨੂੰ ਲਾਂਘਾ ਦੇਣ ਦਾ ਫੈਸਲਾ ਕੀਤਾ ਹੈ ਪਰ ਨਾਲ ਹੀ ਆਪਣਾ ’ਰੇਲ ਰੋਕੋ’ ਅੰਦੋਲਨ 29 ਅਕਤੂਬਰ ਤੱਕ ਵਧਾ ਦਿੱਤਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਆਸ ਤੋਂ ਤਰਨਤਾਰਨ ਲਈ ਵੱਖਰੀ ਰੇਲ ਲਾਈਨ ਹੈ ਜਿਥੇ ਮਾਲ ਗੱਡੀਆਂ ਲਈ ਕੋਈ ਰੁਕਾਵਟ ਨਹੀਂ ਹੈ।ਇਸ ਲਈ ਦੇਵੀ ਦਾਸਪੁਰਾ ਵਿਖੇ ਕਮੇਟੀ ਦਾ ਮੋਰਚਾ ਜਾਰੀ ਰਹੇਗਾ। ਉਹਨਾਂ ਦੱਸਿਆ ਕਿ ਸੂਬਾ ਕਮੇਟੀ ਦੀ 28 ਅਕਤੂਬਰ ਨੂੰ ਮੀਟਿੰਗ ਹੋਵੇਗੀ ਜਿਸ ਵਿਚ ਸੰਘਰਸ਼ ਦਾ ਅਗਲੀ ਰੂਪ ਰੇਖਾ ਦਾ ਫੈਸਲਾ ਕੀਤਾ ਜਾਵੇਗਾ ਤੇ ਰੇਲ ਰੋਕੋ ਅੰਦੋਲਨ 29 ਅਕਤੂਬਰ ਤੱਕ ਜਾਰੀ ਰਹੇਗਾ। ਉਹਨਾਂ ਨੇ ਦੱਸਿਆ ਕਿ 32 ਟੈਂਟਾਂ ਦਾ ਮੋਰਚਾ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਹਨਾਂ ਨੇ ਲੋਕਾਂ ਨੂੰ ਅੰਬਾਨੀ ਤੇ ਅਡਾਨੀ ਖਿਲਾਫ ਸੰਘਰਸ਼ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ।
ਇਹ ਐਲਾਨ ਇਸ ਕਮੇਟੀ ਦੇ ਮੁਖੀ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ .
ਵੀਡੀਉ ਵੀ ਦੇਖੋ :
https://business.facebook.com/watch/?v=397730031253070