ਮੋਗਾ, 19 ਸਤੰਬਰ 2020 - ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਸਬੰਧੀ ਮੋਗਾ 'ਚ ਅੱਜ ਜਥੇਬੰਦੀਆਂ ਦੀ ਲੰਮੀ ਬੈਠਕ ਚੱਲੀ। ਇਸ ਬੈਠਕ 'ਚ 30 ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ। ਜਿਨ੍ਹਾਂ 'ਚ ਕ੍ਰਾਂਤੀਕਾਰੀ ਯੂਨੀਅਨ, ਆਲ ਇੰਡੀਆ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ, ਹਰਮੀਤ ਸਿੰਘ ਕਾਦੀਆਂ ਤੋਂ ਇਲਾਵਾ ਹੋਰ ਵੀ ਕਈ ਆਗੂ ਪਹੁੰਚੇ।