ਚੰਡੀਗੜ੍ਹ, 22 ਸਤੰਬਰ 2020 - ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਕੌਮੀ ਡੈਲੀਗੇਟ ਵੀ ਹਨ ਨੇ ਪ੍ਰੈਸ ਬਿਆਨ ਰਾਹੀਂ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ ਘੱਟ ਸਮੱਰਥਨ ਮੁੱਲ ਵਿੱਚ ਕੀਤੇ ਕੇਵਲ 50 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਕਰਾਰ ਦਿੱਤਾ ਹੈ।
ਬਡਹੇੜੀ ਨੇ ਕਿਹਾ ਕਿ ਹਾਲੇ ਝੋਨਾ ਖੇਤਾਂ ਵਿੱਚ ਖੜਾ ਹੈ ਕਟਾਈ ਸ਼ੁਰੂ ਨਹੀਂ ਹੋਈ ਅਤੇ ਹਮੇਸ਼ਾ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ ਕਣਕ ਦੀ ਬਿਜਾਈ ਸ਼ੁਰੂ ਹੋਣ ਸਮੇਂ ਕੀਤਾ ਜਾਂਦੈ, ਪਰ ਇਸ ਵਾਰ ਅਜਿਹਾ ਕਿਸਾਨਾਂ ਦਾ ਧਿਆਨ ਖੇਤੀ ਸੋਧ ਬਿੱਲਾਂ ਤੋਂ ਹਟਾਉਣ ਲਈ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਕੇਂਦਰੀ ਸਰਕਾਰ ਤੋਂ ਕਿਸਾਨ ਪਹਿਲਾਂ ਹੀ ਤੰਗ ਹੈ ਕੇਂਦਰ ਵੱਲੋਂ ਖੇਤੀ ਸੋਧ ਬਿੱਲਾਂ ਕਾਰਨ ਬੇਚੈਨ ਹੈ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅੱਲਹੇ ਜ਼ਖ਼ਮਾਂ 'ਤੇ ਨਮਕ ਦੇ ਨਾਲ ਮਿਰਚਾਂ ਛਿੜਕਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ।
ਉਨ੍ਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਕੇਂਦਰੀ ਸਰਕਾਰ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ ਨਹੀਂ ਤਾਂ ਮੋਦੀ ਸਰਕਾਰ ਕਿਸਾਨ ਨੂੰ ਬਰਬਾਦ ਕਰ ਦੇਵੇਗੀ। ਬਡਹੇੜੀ ਨੇ ਕੇਂਦਰੀ ਸਰਕਾਰ ਅਤੇ ਭਾਜਪਾ ਅੰਦਰ ਬੈਠੇ ਜਾਟ ਅਤੇ ਕਿਸਾਨ ਲੀਡਰਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਕੁਰਸੀਆਂ ਤਿਆਗ ਕੇ ਕਿਸਾਨ ਭਾਈਚਾਰੇ ਦਾ ਸਾਥ ਦੇਣ।