ਗਗਨਦੀਪ ਸਿੰਘ ਰਿਆੜ
- ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟ ਕੀਤਾ
- ਹਰਚੋਵਾਲ ਚੌਂਕ ਚੇ ਗੱਡੀਆਂ ਦੀ ਆਵਾਜਾਈ ਬਿਲਕੁਲ ਬੰਦ ਰਹੀ
ਹਰਚੋਵਾਲ/ਗੁਰਦਾਸਪੁਰ, 23 ਸਤੰਬਰ 2020 - ਯੂਥ ਅਕਾਲੀ ਦਲ ਬਾਦਲ ਦੇ ਸੀਨੀਆਰ ਮੀਤ ਪ੍ਰਧਾਨ ਹਰਗੋਬਿੰਦਪੁਰ ਸੋਨੂੰ ਔਲਖ ਦੀ ਅਗਵਾਈ 'ਚ ਸਵੇਰੇ ਗੁਰਦੁਆਰਾ ਰਾਜਾ ਰਾਮ ਵਿਖੇ ਸੈਕੜਿਆਂ ਦੀ ਤਦਾਦ ਕਿਸਾਨ ਆਗੂ ਇਕੱਠੇ ਹੋ ਕੇ ਕਾਫਲੇ ਦੇ ਰੂਪ ਚੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਕਸਬਾ ਹਰਚੋਵਾਲ ਚੌਂਕ ਧਰਨਾ ਲਾ ਦਿੱਤਾ ਅਤੇ ਆਮ ਆਵਾਜਾਈ ਠੱਪ ਕਰ ਦਿੱਤੀ। ਜੋ ਕੇਂਦਰ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕੀਤੇ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਉਹਨਾਂ ਆਖਿਆ ਕਿ ਇਹ ਫੈਸਲਾ ਕਿਸਾਨਾ ਦੇ ਹਿੱਤ ਨਹੀਂ ਕੀਤਾ ਗਿਆ ਜੋ ਕਿ ਕਿਸਾਨ ਮਾਰੂ ਫੈਸਲਾ ਹੈ। ਜਿਸ ਨਾਲ ਕਿਸਾਨਾ ਦੇ ਹੱਕਾਂ 'ਤੇ ਕੇਂਦਰ ਸਰਕਾਰ ਡਾਕਾ ਮਾਰ ਰਹੀ ਹੈ ਅਤੇ ਕਿਸਾਨਾਂ ਨੂੰ ਗੁਲਾਮੀ ਦੀਆਂ ਜ਼ਜੀਰਾ 'ਚ ਜਕੜ ਰਹੀ ਹੈ। ਦੂਜੇ ਪਾਸੇ ਚੱਡਾ ਸੂਗਰ ਮਿੱਲ ਦੇ ਮਾਲਕ ਵੱਲੋਂ ਕਿਸਾਨਾਂ ਦੇ ਗੰਨੇ ਦੀ ਪੇਮਿੰਟ ਨਹੀਂ ਦਿੱਤੀ ਜਾ ਰਹੀ। ਜੇਕਰ ਆਉਣ ਵਾਲੇ ਦਿਨਾਂ ਕਿਸਾਨਾ ਦੇ ਪੈਸੇ ਨਾ ਜਾਰੀ ਕੀਤੇ ਗਏ ਤਾਂ ਮਿੱਲ ਦੇ ਦਰਵਾਜੇ ਜਿੰਦਰਾਂ ਮਾਰ ਕੇ ਕਿਸਾਨ ਆਗੂਆਂ ਵੱਲੋਂ ਬੰਦ ਕਰ ਦਿੱਤੇ ਜਾਣਗੇ।
ਇਸ ਮੌਕੇ ਕਿਸਾਨ ਆਗੂ ਸੋਨੂ ਔਲਖ, ਗਿਵੀ ਔਲਖ, ਰਾਣਾ ਔਲਖ, ਬਿੱਕਾ ਔਲਖ ਮੈਬਰ, ਬਲਜੀਤ ਸਿੰਘ ਬਾਊ, ਰਾਜਾ, ਔਲਖ ਬਾਬਾ, ਅਮਰਤ ਢੱਪਈ, ਜਿੰਦਾ ਔਲਖ, ਹਰਜੀਤ ਮੈਬਰ, ਸਰਦੂਲ ਸਿੰਘ, ਗੂਰਵਿੰਦਰ ਫੌਜੀ, ਸੁਰਜੀਤ ਪੱਡਾ,ਰਾਜਬੀਰ ਘੁਮਾਣ,ਮੰਗਲਜੀਤ ਕਾਲੂ,ਤੇਜ ਔਲਖ,ਆਦਿ ਆਗੂਆਂ ਨੇ ਆਖਿਆ ਕੇ ਜੋ ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਸੜਕ ਹਰਚੋਵਾਲ ਤੋਂ ਕੀੜੀ ਮਿੱਲ ਦਾ ਖਸਤਾ ਹਾਲਤ ਹੋਣ ਕਾਰਨ ਆਉਣ ਵਾਲੇ ਦਿਨਾ ਕਿਸਾਨਾ ਗੰਨਾ ਲੈ ਕੇ ਜਾਣਾ ਔਖਾ ਹੋਵੇਗਾ। ਇਸ ਨੂੰ ਤਰੁੰਤ ਬਣਾਇਆ ਜਾਵੇ।