ਹਰੀਸ਼ ਕਾਲੜਾ
- ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆਂ ਮੰਤਰੀ ਦੀ ਅਗਵਾਈ ਵਿੱਚ ਲਗਾਇਆ ਧਰਨਾ
ਰੂਪਨਗਰ, 25 ਸਤੰਬਰ 2020 - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਰੂਪਨਗਰ ਹਲਕੇ ਦੀ ਜਥੇਬੰਦੀ ਵੱਲੋਂ ਰੋਪੜ ਚੰਡੀਗੜ੍ਹ ਮਾਰਗ ਨੂੰ ਜਾਮ ਕੀਤਾ ਗਿਆ।
ਸਥਾਨਕ ਬਾਈ ਪਾਸ ਦੇ ਮੁੱਖ ਚੌਕ ਵਿਖੇ ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆਂ ਮੰਤਰੀ ਦੀ ਅਗਵਾਈ ਵਿੱਚ ਲਗਾਏ ਗਏ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਨੌਜਵਾਨ ਤੇ ਇਸਤਰੀ ਅਕਾਲੀ ਦਲ ਦੇ ਆਗੂ ਸ਼ਾਮਿਲ ਹੋਏ।ਇਸ ਮੌਕੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਤਾਂ ਸੰਸਦ ਵਿੱਚ ਕਿਸਾਨਾਂ ਦੇ ਹੱਕ ਵਿੱਚ ਡੱਟਕੇ ਅਵਾਜ ਬੁਲੰਦ ਕੀਤੀ, ਵਜ਼ੀਰੀ ਛੱਡੀ ਤੇ ਹੁਣ ਜਦੋਂ ਸੰਸਦ ਦੇ ਬਾਹਰ ਲੜਾਈ ਦਾ ਸਮਾਂ ਹੈ ਤਾ ਵੀ ਸ਼੍ਰੋਮਣੀ ਅਕਾਲੀ ਦਲ ਡੱਟਕੇ ਲੜਾਈ ਲੜ੍ਹ ਰਿਹਾ ਹੈ।ਉਹਨ੍ਹਾਂ ਕਿਹਾ ਕਿ ਅੱਜ ਸਾਰੇ ਪੰਜਾਬ ਵਿੱਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸੜ੍ਹਕਾਂ ਤੇ ਉਤਰੀ ਹੈ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ।ਇਹਨਾਂ ਨੇ ਸੰਸਦ ਵਿੱਚ ਇਸ ਬਿੱਲ ਦੇ ਵਿਰੋਧ ਵਿੱਚ ਵੋਟ ਤੱਕ ਨਹੀ ਪਾਈ।ਉਹਨਾਂ ਕਿਹਾ ਕਿ ਇਸ ਬਿੱਲ ਵਿਚਲੀਆਂ ਮੱਦਾਂ ਦੀ ਸੁਰੂਆਤ ਕਾਂਗਰਸ ਪਾਰਟੀ ਨੇ 2017 ਵਿੱਚ ਵਿਧਾਨ ਸਭਾ ਵਿੱਚ ਇਹੀ ਮੁੱਦਾ ਪਾਸ ਕਰਕੇ ਕੀਤੀ ਸੀ
ਇਸ ਮੌਕੇ ਡਾਕਟਰ ਚੀਮਾਂ ਨੇ ਤਿੰਨ ਮਤੇ ਵੀ ਰੱਖੇ ਜਿਹਨ੍ਹਾਂ ਵਿੱਚ ਸਭ ਤੋ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਕਿਸਾਨਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋ ਵਜਾਰਤ ਤੋ ਅਸਤੀਫਾ ਦੇ ਕੇ ਪਾਰਟੀ ਦੀਆਂ ਰਿਵਾਇਤਾਂ ਮੁਤਾਬਕ ਚੱਲਣ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ।
ਦੂਜੇ ਮਤੇ ਰਾਹੀਂ ਹਲਕੇ ਦੇ ਸਮੁੱਚੇ ਲੋਕਾਂ ਵੱਲੋਂ ਕੇਂਦਰ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਇਹ ਤਿੰਨੇ ਬਿੱਲ ਪਾਸ ਹੋਣ ਨਾਲ ਪੰਜਾਬ ਦਾ ਕੇਵਲ ਕਿਸਾਨ ਹੀ ਨਹੀ ਬਲਕਿ ਹਰ ਵਰਗ ਨਿਰਾਸ਼ ਅਤੇ ਅਸੰਤੁਸ਼ਟ ਹੈ ਇਸ ਲਈ ਇਹ ਬਿੱਲ ਵਾਪਿਸ ਕੀਤਾ ਜਾਵੇ।ਤੀਜੇ ਮਤੇ ਰਾਹੀ ਕੇਂਦਰ ਸਰਕਾਰ ਵੱਲੋ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਵਿੱਚੋ ਬਾਹਰ ਰੱਖਣ ਤੇ ਸਖਤ ਰੋਸ਼ ਪ੍ਰਗਟ ਕੀਤਾ ਗਿਆ ਤੇ ਕਿਹਾ ਗਿਆ ਕਿ ਇਹਦੇ ਨਾਲ ਪੰਜਾਬੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੱਚੀ ਹੈ।ਮਤੇ ਰਾਹੀ ਕੇਂਦਰ ਦੀ ਭਾਜਪਾ ਸਰਕਾਰ ਤੋ ਮੰਗ ਕੀਤੀ ਗਈ ਕਿ ਪੰਜਾਬੀ ਭਾਸ਼ਾ ਨੂੰ ਤੁਰੰਤ ਸਰਕਾਰੀ ਭਾਸ਼ਾਵਾਂ ਵਿੱਚ ਸ਼ਾਮਿਲ ਕੀਤਾ ਜਾਵੇ।ਹਾਜਰ ਸੰਗਤਾਂ ਵੱਲੋ ਦੋਨੇ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੁੰਜ ਵਿੱਚ ਤਿੰਨੇ ਮਤਿਆ ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ,ਗੁਰਿੰਦਰ ਸਿੰਘ ਗੋਗੀ,ਪਰਮਜੀਤ ਸਿੰਘ ਮੱਕੜ ,ਕੈਪਟਨ ਮੁਲਤਾਨ ਸਿੰਘ,ਮਨਿੰਦਰਪਾਲ ਸਿੰਘ ਸਾਹਨੀ,ਮੋਹਣ ਸਿੰਘ ਡੂਮੇਵਾਲ,ਸਤਨਾਮ ਸਿੰਘ ਝੱਜ,ਰਵਿੰਦਰ ਸਿੰਘ ਢੱਕੀ,ਚੌਧਰੀ ਲੇਖਰਾਜ,ਕੁਲਜਿੰਦਰ ਸਿੰਘ ਲਾਲਪੁਰ,ਬਾਬਾ ਸ਼ਸੀਪਾਲ ਸਿੰਘ,ਬਲਰਾਜ ਸਿੰਘ ਕਾਨੂੰਗੋ,ਇੰਜੀਨੀਅਰ ਜੇ.ਪੀ,ਹਾਡਾਂ,ਪਲਵਿੰਦਰ ਕੌਰ ਰਾਣੀ,ਦਲਜੀਤ ਸਿੰਘ ਭੂਟੋ,ਨਰੰਜਣ ਸਿੰਘ ਮਾਧੋਪੁਰ,ਆਰ.ਪੀ.ਸ਼ੈਲੀ,ਜਸਵੀਰ ਸਿੰਘ ਸਨਾਣਾ ਨੇ ਸੰਬੌਧਨ ਕੀਤਾ।
ਇਸ ਮੌਕੇ ਹੋਰਨਾਂ ਤੋ ਇਲਾਵਾ ਬੀਬੀ ਪ੍ਰੀਤਮ ਕੌਰ ਭਿਉਰਾ,ਬਲਜੀਤ ਕੌਰ,ਚਰਨਜੀਤ ਕੌਰ ਸ਼ਾਮਪੁਰਾ,ਕਰਮ ਸਿੰਘ ਕਲਵਾਂ,ਸ਼ਕਤੀ ਤ੍ਰਿਪਾਠੀ,ਚਰਨ ਸਿੰਘ ਭਾਟੀਆ,ਚੌਧਰੀ ਵੇਦ ਪ੍ਰਕਾਸ਼,ਗੁਰਪਾਲ ਸਿੰਘ ਖੇੜੀ,ਮਨਪ੍ਰੀੌਤ ਸਿੰਘ ਗਿੱਲ,ਗੁਰਮੁੱਖ ਸਿੰਘ ਸੈਣੀ,ਡਾ:ਜਗਦੀਸ਼ ਸਿੰਘ,ਗੁਰਚਰਨ ਸਿੰਘ ਚੰਨੀ,ਬਲਜਿੰਦਰ ਸਿੰਘ ਮਿਠੂ,ਹਰਜੀਤ ਕੌਰ,ਹਰਵਿੰਦਰ ਸਿੰਘ ਹਵੇਲੀ,ਕੁਲਵੰਤ ਸਿੰਘ ਸੈਣੀ,ਗਗਨ ਕੁਮਾਰ,ਕਰਨੈਲ ਸਿੰਘ ਤੰਬੜ,ਮਨਜਿੰਦਰ ਸਿੰਘ ਧਨੋਆ,ਮਨੋਜ ਗੁਪਤਾ,ਅਵਤਾਰ ਸਿੰਘ ਆੜ੍ਹਤੀ,ਗੁਰਵਿੰਦਰ ਸਿੰਘ ਠਾਣਾ,ਕੁਲਵੀਰ ਸਿੰਘ ਅਸਮਾਨਪੁਰ, ਜਸਵੀਰ ਸਿੰਘ ਰਾਣਾ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।