ਫਿਰੋਜ਼ਪੁਰ, 25 ਸਤੰਬਰ 2020 - ਕਿਸਾਨ ਵਿਰੋਧੀ ਬਿੱਲ ਪਾਸ ਕਰਨ, ਦੇਸ਼ ਵਿਚ ਫ੍ਰਿਸਤ ਨੀਤੀਆਂ ਅਪਨਾਉਣ ਅਤੇ ਦੇਸ਼ ਨੂੰ ਵੇਚ ਦੇਣ ਵਿਰੁੱਧ ਕੁੱਲ ਹਿੰਦ ਕਿਸਾਨ ਸਭਾ ਅਤੇ ਸੀਪੀਆਈਐੱਮ ਵੱਲੋਂ ਦਿੱਤੇ ਪੰਜਾਬ ਬੰਦ ਅਤੇ ਦੇਸ਼ ਬੰਦ ਦੇ ਸੱਦੇ 'ਤੇ ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਇਕਾਈ ਵੱਲੋਂ ਕਾਮਰੇਡ ਹੰਸਾ ਸਿੰਘ ਪ੍ਰਧਾਨ ਅਤੇ ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸਕੱਤਰ ਅਤੇ ਪਸਸਫ ਵਿਗਿਆਨਿਕ ਦੇ ਸੂਬਾਈ ਆਗੂ ਰਵਿੰਦਰ ਲੂਥਰਾ ਦੀ ਅਗਵਾਈ ਵਿਚ ਛਾਉਣੀ ਬੱਸ ਸਟੈਂਡ ਤੇ ਰੈਲੀ ਕਰਨ ਉਪਰੰਤ ਮੁਜ਼ਾਹਰਾ ਕਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ 7 ਨੰਬਰ ਚੁੰਗੀ ਤੇ ਲਾਏ ਜਾਮ ਵਿਚ ਸ਼ਮੂਲੀਅਤ ਕੀਤੀ ਗਈ। ਬੱਸ ਸਟੈਂਡ ਤੇ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬੱਗਾ ਸਿੰਘ ਅਤੇ ਕੁਲਦੀਪ ਸਿੰਘ ਖੁੰਗਰ ਨੇ ਦੱਸਿਆ ਕਿ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨਾਲ ਜਿਥੇ ਕਿਸਾਨ ਉਜੜਣਗੇ, ਉਥੇ ਮੰਡੀਆਂ ਵਿਚ ਕੰਮ ਕਰਦੇ 4 ਲੱਖ ਮਜ਼ਦੂਰ ਵੀ ਭੁੱਖਮਰੀ ਦੇ ਕਗਾਰ ਤੇ ਪਹੁੰਚ ਜਾਣਗੇ। ਜਿਸ ਨਾਲ ਪੰਜਾਬ ਨੂੰ ਅਤ ਦੇਸ਼ ਨੂੰ ਬਹੁਤ ਨੁਕਸਾਨ ਹੋਵੇਗਾ। ਮੋਦੀ ਦੀਆਂ ਮੁਹੰਮਦ ਤੁਗਲਕੀ ਨੀਤੀਆਂ ਨਾਲ ਦੇਸ਼ ਦੀ ਜੀਡੀਪੀ ਮਨਫੀ 29 ਪ੍ਰਤੀਸ਼ਤ ਤੇ ਪਹੁੰਚ ਗਈ ਹੈ। ਮੋਦੀ ਅਮਰੀਕਨ ਸਾਮਰਾਜ ਦੇ ਚੁੰਗਲ ਵਿਚ ਫਸ ਕੇ ਦੇਸ਼ ਦੇ ਲਾਭ ਕਮਾਉਂਦੇ ਸਾਰੇ ਅਦਾਰੇ ਵੇਚ ਰਿਹਾ ਹੈ। ਦੇਸ਼ ਦੇ ਅਵਾਮ ਖੂਬੀਆਂ ਪਾਰਟੀਆਂ ਦੀ ਅਗਵਾਈ ਹੇਠ ਮੋਦੀ ਦੀਆਂ ਇਨ੍ਹਾਂ ਨੀਤੀਆਂ ਦਾ ਡੱਟ ਕੇ ਵਿਰੋਧ ਕਰੇਗੀ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਾ. ਸ਼ੇਰ ਸਿੰਘ, ਸੀਤਾ ਰਾਣੀ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।