ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2020 - ਅੱਜ ਅਕਾਲੀ ਦਲ (ਬ) ਵੱਲੋ ਦਿੱਤੇ ਪੰਜਾਬ ਪੱਧਰੀ ਚੱਕਾ ਜਾਮ ਅਤੇ ਧਰਨਿਆਂ ਦੇ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਦੇ ਆਗੂਆਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਧਰਨੇ ਨੂੰ ਸਰੂਪ ਚੰਦ ਸਿੰਗਲਾ , ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਇਕਬਾਲ ਸਿੰਘ ਬਬਲੀ ਢਿੱਲੋ ਅਤੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੇ ਸੰਬੋਧਨ ਕੀਤਾ।
ਬੁਲਰਿਆਂ ਨੇ ਕਿਹਾ ਕੇ ਮੋਦੀ ਸਰਕਾਰ ਨੇ ਆਰਡੀਨੈਂਸ ’ਚ ਸੋਧ ਕਰਨ ਦੀ ਗੱਲ ਤੋਂ ਮੁੱਕਰ ਕੇ ਕਿਸਾਨਾਂ ਅਤੇ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਬੇ-ਵਫਾਈ ਕੀਤੀ ਹੈ। ਉਨਾਂ ਕਿਹਾ ਕਿ ਇਸੇ ਕਾਰਨ ਹੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਿੱਲ ਖਿਲਾਫ ਵੋਟ ਪਾਈ ਜਦੋਂਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਦਰੀ ਮੰਤਰੀ ਦੇ ਅਹੁਦੇ ਤੋ ਅਸਤੀਫਾ ਦੇ ਕੇ, ਕਿਸਾਨਾਂ ਲਈ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ । ਉਨਾਂ ਕਿਹਾ ਕਿ ਅਕਾਲੀ ਦਲ ਲੜਾਈ ਜਾਰੀ ਰੱਖੇਗਾ ਚਾਹੇ ਜਿੰਨੀਆਂ ਮਰਜੀ ਕੁਰਬਾਨੀਆਂ ਕਰਨੀਆਂ ਪੈਣ। ਉਨਾਂ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਸਿਰਫ ਕਿਸਾਨਾਂ ਨੂੰ ਹੀ ਨਹਂ ਆੜਤੀਆਂ ਨੂੰ ਵੀ ਨੁਕਸਾਨ ਹੋਵੇਗਾ ਅਤੇ ਫਾਇਦਾ ਸਿਰਫ ਕਾਰਪੋਰਟ ਘਰਾਣੇ ਖੱਟਣਗੇ। ਇਸ ਮੌਕੇ ਡਾ ਓਮ ਪ੍ਰਕਾਸ ਸ਼ਰਮਾ, ਨਿਰਮਲ ਸਿੰਘ ਸੰਧੂ,ਹਰਵਿੰਦਰ ਗੰਜੂ, ਗੁਰਸੇਵਕ ਮਾਨ, ਵਿਜੇ ਸ਼ਰਮਾ, ਹਰਜਿੰਦਰ ਸ਼ਿੰਦਾ ਅਤ ਗੁਰਮੀਤ ਕੌਰ ਸਮੇਤ ਵੱਡੀ ਗਿਣਤੀ ਆਗੂ ਹਾਜਰ ਸਨ। ਇਸ ਧਰਨੇ ਦੌਰਾਨ ਸਟੇਜ ਸੰਚਾਲਨ ਚਮਕੌਰ ਮਾਨ ਨੇ ਕੀਤਾ।