ਚੌਧਰੀ ਮਨਸੂਰ ਘਨੋਕੇ
ਕਾਦੀਆਂ, 25 ਸਤੰਬਰ 2020 - ਅੱਜ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਸੱਦੇ 'ਤੇ ਕਾਦੀਆਂ 'ਚ ਮੁਕੰਮਲ ਬੰਦ ਰਿਹਾ। ਸ਼ਹਿਰ 'ਚ ਲੋੜੀਂਦੀ ਵਸਤਾਂ ਦੀ ਦੁਕਾਨਾਂ ਵੀ ਮੁਕੰਮਲ ਤੌਰ 'ਤੇ ਬੰਦ ਰਹੀਆਂ। ਕਾਦੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ 'ਚ ਕਿਸਾਨਾਂ ਨੇ ਥਾਂਈ ਥਾਂਈ ਰੋਸ ਪ੍ਰਦਰਸ਼ਨ ਕੀਤੇ। ਕਾਦੀਆਂ ਚ ਥਾਣੇ ਵਾਲੇ ਚੋਕ ਚ ਵੱਡੀ ਗਿਣਤੀ ਚ ਕਿਸਾਨਾਂ ਨੇ ਇਕਠੇ ਹੋਕੇ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਸਖ਼ਤ ਗਰਮੀ ਪੈਣ ਦੇ ਬਾਵਜੂਦ ਕਿਸਾਨ ਸੜਕ ਤੇ ਬੈਠੇ ਰਹੇ । ਇੱਸ ਮੋਕੇ ਵੱਖ ਵੱਖ ਆਗੂਆਂ ਨੇ ਇਕੱਠ ਨੂੰ ਸੰਬੋਧਣ ਕਰਦੀਆਂ ਕਿਹਾ ਕਿ ਸਰਕਾਰ ਜਿਹੜਾ ਖੇਤੀ ਆਰਡੀਨੈਂਸ ਜਾਰੀ ਕੀਤਾ ਹੈ ਉਸਨੂੰ ਤੁਰੰਤ ਵਾਪਸ ਲਿਆ ਜਾਵੇ। ਇੱਸ ਮੋਕੇ ਤੇ ਬਲਵਿੰਦਰ ਸਿੰਘ, ਅੋਲਖ, ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਸੰਤੋਖ ਸਿੰਘ ਅੋਲਖ, ਕਸ਼ਮੀਰ ਸਿੰਘ ਤੁਗ਼ਲਵਾਲ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ ਸਰਪੰਚ, ਦਲੀਪ ਸਿੰਘ ਸਮੇਤ ਵੱਡੀ ਗਿਣਤੀ ਚ ਕਿਸਾਨ ਸ਼ਾਮਿਲ ਸਨ।