ਸੰਜੀਵ ਸੂਦ
- ਕਿਹਾ ਗਠਜੋੜ 'ਤੇ ਫੈਸਲਾ ਕਰੇਗੀ ਪਾਰਟੀ
ਲੁਧਿਆਣਾ, 26 ਸਤੰਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਪਹੁੰਚੇ। ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਖੇਤੀ ਬਿਲ ਦੇ ਵਿਰੋਧ ਵਿਚ ਅਕਾਲੀ ਦਲ ਦਾ ਸਟੈਂਡ ਸਾਫ ਕੀਤਾ ਉਥੇ ਹੀ ਕਾਂਗਰਸ ਦਾ ਪੁਰਾਣਾ ਚੋਣ ਮਨੋਰਥ ਪੱਤਰ ਦਿਖਾ ਕੇ ਸਾਫ਼ ਕੀਤਾ ਕਿ ਕਾਂਗਰਸ ਦੀ ਸ਼ੁਰੂ ਤੋਂ ਹੀ ਮਨਸ਼ਾ ਇਸ ਬਿਲ ਨੂੰ ਲਾਗੂ ਕਰਨ ਦੀ ਸੀ, ਇਸ ਦੌਰਾਨ ਉਨ੍ਹਾਂ ਮੁੜ ਤੋਂ ਰਾਹੁਲ ਗਾਂਧੀ ਨੂੰ ਪੱਪੂ ਦੱਸਿਆ ਅਤੇ ਕਿਹਾ ਕਿ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਮੇਰੀ ਅਗਵਾਈ 'ਚ ਇਕੱਠੇ ਹੋਵੋ, ਜਦੋਂ ਕਿ ਜੱਟ ਸਾਬ੍ਹ ਤਾਂ ਲੱਭਿਆ ਹੀ ਲੱਭਦੇ ਨਹੀਂ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੂੰ ਲੱਭਣ ਲਈ ਵੀ 5 ਮੈਂਬਰੀ ਕਮੇਟੀ ਬਣਾਉਣੀ ਪਵੇਗੀ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਤਰ੍ਹਾਂ ਦੀ ਕਿਸਾਨ ਜਥੇਬੰਦੀ ਹੀ ਹੈ, ਉਨ੍ਹਾਂ ਕਿਹਾ ਗਠਜੋੜ ਦਾ ਮਸਲਾ ਪਾਰਟੀ ਪੱਧਰ 'ਤੇ ਹੀ ਵਿਚਾਰਿਆ ਜਾਵੇਗਾ ਉਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਅੰਤਮ ਫ਼ੈਸਲਾ ਲਿਆ ਜਾਵੇਗਾ, ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਮਦਦਗਾਰ ਪਾਰਟੀ ਰਹੀ ਹੈ, ਸੁਖਬੀਰ ਬਾਦਲ ਨੇ ਕਿਹਾ ਕਿ ਖੇਤੀ ਬਿਲਾਂ ਦੇ ਖਿਲਾਫ ਸਿਰਫ ਸ਼੍ਰੋਮਣੀ ਅਕਾਲੀ ਦਲ ਨਹੀਂ ਸਟੈਂਡ ਲਿਆ ਹੈ ਹਰਸਿਮਰਤ ਬਾਦਲ ਨੇ ਅਸਤੀਫਾ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵੱਲੋਂ ਸੱਦੇ ਗਏ ਇਸ ਸੈਸ਼ਨ ਵਿਚ ਸਪੀਕਰ ਨੇ ਉਨ੍ਹਾਂ ਦੇ ਵਿਧਾਇਕਾਂ ਨੂੰ ਅੰਦਰ ਤੱਕ ਨਹੀਂ ਜਾਣ ਦਿੱਤਾ, ਇਸ ਦੌਰਾਨ ਉਨ੍ਹਾਂ ਜੰਮ ਕੇ ਕਾਂਗਰਸ ਤੇ ਨਿਸ਼ਾਨਾ ਸਾਦੇ ਅਤੇ ਕਿਹਾ ਕਿ ਕਾਂਗਰਸ ਇਸ ਮੁੱਦੇ ਤੇ ਸਿਰਫ ਸਿਆਸਤ ਕਰ ਰਹੀ ਹੈ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਹਰ ਫਰੰਟ ਅਤੇ ਹੋਰ ਖੜੇ ਨੇ ਭਾਵੇਂ ਉਹ ਕਿਸਾਨਾਂ ਦੇ ਅੱਗੇ ਹੋਵੇ ਚਾਹੇ ਪਿੱਛੇ।