ਦਿਲਜੀਤ ਦੁਸਾਂਝ ਨੇ ਕੀਤਾ ਟਵੀਟ, ''ਪਤਾ ਤਾਂ ਹੋਣਾ ਤੁਹਾਨੂੰ ਜਨਾਬ''
ਚੰਡੀਗੜ੍ਹ, 3 ਅਕਤੂਬਰ, 2020 : ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਕਿਸਾਨਾਂ ਦੇ ਸੰਘਰਸ਼ ਅਤੇ ਹਾਥਰਸ ਸਮੂਹਿਕ ਜਬਰ ਜਨਾਹ ਮੁੱਦਿਆਂ 'ਤੇ
'ਤੇ ਲਿਖੀ ਇੱਕ ਭਾਵੁਕ ਨਜ਼ਮ ''ਪਤਾ ਤਾਂ ਹੋਣੈ ਤੁਹਾਨੂੰ ਜਨਾਬ'' ਨੇ ਉਸਦੇ ਫੈਂਸ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਹਨ .
ਰੋਮਨ ਲਿੱਪੀ ਰਾਹੀਂ ਪੰਜਾਬੀ ਵਿਚ ਇਹ ਕਵਿਤਾ ਉਹਨਾਂ ਨੇ ਟਵੀਟ ਕੀਤੀ ਹੈ . ਬਿਨਾਂ ਕਿਸੇ ਦੇ ਨਾਂ ਲਏ ਇਸ ਮੁਲਕ ਦੇ ਰਾਹਗੀਰਾਂ ਨੂੰ ਸੰਬੋਧਨ ਕੀਤੀ ਗਈ ਲਗਦੀ ਹੈ .
ਉਹ ਸਿਆਸੀ ਹਾਕਮਾਂ ਨੂੰ ਪੁੱਛ ਰਹੇ ਹਨ ਕਿ ਉਹਨਾਂ ਨੂੰ ਪਤਾ ਹੋਣਾ ਹੈ ਕਿ ਕਿਸਾਨ ਅੱਜ ਖੇਤਾਂ ਵਿਚ ਨਹੀਂ ਹਨ ਬਲਕਿ ਆਪਣੇ ਸੰਘਰਸ਼ ਪ੍ਰੋਗਰਾਮ ਤਹਿਤ ਰੇਲ ਲਾਈਨਾਂ 'ਤੇ ਬੈਠੇ ਹਨ। ਉਹਨਾਂ ਲਿਖਿਆ ਹੈ ਕਿ ਕਿਸਾਨਾਂ ਦੀ ਹਾਲਤ ਅੱਜ ਠੀਕ ਨਹੀਂ ਤੇ ਸਿਆਸੀ ਹਾਕਮਾਂ ਨੂੰ ਪਤਾ ਹੋਣਾ ਹੈ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ।
ਗਾਇਕ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਵਿਚ 19 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ 'ਤੇ ਵੀ ਟਿੱਪਣੀ ਕੀਤੀ ਹੈ ਕਿ ਉਸਦਾ ਪਰਿਵਾਰ ਪੀੜਾ ਵਿਚ ਹੈ ਤੇ ਹੁਣ ਇਸ ਮੁੱਦੇ 'ਤੇ ਰਾਜਨੀਤੀ ਵੀ ਹੋਵੇਗੀ।