ਚੰਡੀਗੜ੍ਹ, 13 ਅਕਤੂਬਰ 2020 -ਕੀ ਬੀ ਕੇ ਯੂ ਉਗਰਾਹਾਂ ਦੇ ਲੀਡਰ ਵੀ ਕੇਂਦਰ ਨਾਲ ਗੱਲਬਾਤ ਲਈ ਦਿੱਲੀ ਜਾਣਗੇ ? ਇਹ ਸਵਾਲ ਸਿਆਸੀ ਅਤੇ ਅਤੇ ਗੈਰ-ਸਿਆਸੀ ਹਲਕਿਆਂ 'ਚ ਅੱਜ ਦਿਨੇ ਕਾਫ਼ੀ ਘੁੰਮਦਾ ਰਿਹਾ ਅਤੇ ਕਾਫੀ ਦੇਰ ਨਾਲ ਜਾ ਕੇ ਇਸ ਦਾ ਜਵਾਬ ਮਿਲਿਆ .
ਇਸ ਜਥੇਬੰਦੀ ਦੇ ਨੁਮਾਇੰਦੇ ਵੀ ਦੇ ਲੀਡਰ ਵੀ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਨ ਲਈ ਦਿੱਲੀ ਜਾਣਗੇ। ਇਸ ਸਬੰਧੀ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਬਾਬੂਸ਼ਾਹੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਸਮੇਤ ਬੀ ਕੇ ਯੂ ਉਗਰਾਹਾਂ ਦੇ ਤਿੰਨ ਲੀਡਰ ਗੱਲਬਾਤ ਲਈ ਦਿੱਲੀ ਜਾਣਗੇ। ਉਨ੍ਹਾਂ ਤੋਂ ਬਿਨਾਂ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ ਆਦਿ ਲੀਡਰ ਵੀ ਦਿੱਲੀ ਜਾਣਗੇ। ਜ਼ਿਕਰਯੋਗ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ 'ਚ ਮੀਟਿੰਗ ਕੀਤੀ ਗਈ ਸੀ ਜਿਸ 'ਚ ਬੀਕੇਯੂ ਉਗਰਾਹਾਂ ਦੇ ਲੀਡਰ ਸ਼ਾਮਿਲ ਨਹੀਂ ਹੋਏ ਸਨ।
ਇਨ੍ਹਾਂ ਜਥੇਬੰਦੀਆਂ ਨੇ ਵੀ ਕੇਂਦਰ ਨਾਲ ਗੱਲਬਾਤ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਇੱਕ 7 ਮੈਂਬਰੀ ਕਮੇਟੀ ਵੀ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਲਈ ਬਣਾਈ ਸੀ .
ਇਨ੍ਹਾਂ ਜਥੇਬੰਦੀਆਂ ਦੀ ਪ੍ਰੈੱਸ ਕਾਨਫ਼ਰੰਸ ਦੇ ਵੀਡੀਓ ਲਿੰਕ ਹੇਠ ਦਿੱਤੇ ਗਏ ਹਨ :
https://www.facebook.com/BabushahiDotCom/videos/778354769388024
https://www.facebook.com/BabushahiDotCom/videos/1521907948017181
https://www.facebook.com/BabushahiDotCom/videos/342544740531002
ਬੀ ਕੇ ਯੂ ਏਕਤਾ ਉਗਰਾਹਾਂ ਨੇ ਰੇਲ ਰੋਕੋ ਵਾਪਸ ਲਿਆ - ਬੀ ਜੇ ਪੇ ਆਗੂਆਂ ਦੇ ਦਰਾਂ ਤੇ ਧਰਨੇ ਸ਼ੁਰੂ