ਰਾਜਵੰਤ ਸਿੰਘ
- ਕਿਸਾਨੀ ਸੰਘਰਸ਼ ਭਖਿਆ, ਪਰਿਵਾਰਾਂ ਸਮੇਤ ਕਿਸਾਨ ਕਰਨ ਲੱਗੇ ਸ਼ਿਰਕਤ
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ 2020-ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੰੂਨਾਂ ਦੇ ਵਿਰੁੱਧ ਚੱਲ ਰਹੇ ਸੰਘਰਸ਼ ’ਚ ਕਿਸਾਨਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਸ਼ੁਰੂ ਕਰ ਦਿੱਤੀ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲਾ ਫੂਕ ਪ੍ਰਦਰਸ਼ਨ ਤੋਂ ਪਹਿਲਾਂ ਕਿਸਾਨ ਪਰਿਵਾਰਾਂ ਨਾਲ ਸਬੰਧਿਤ ਵੱਡੀ ਗਿਣਤੀ ’ਚ ਪੇਂਡੂ ਸੁਆਣੀਆਂ ਨੇ ਪੁਤਲਾ ਚੌਂਕ ਦੇ ਵਿਚਕਾਰ ਰੱਖ ਕੇ ਵੈਣ ਪਾਏ। ਜਾਣਕਾਰੀ ਅਨੁਸਾਰ ਕੋਟਕਪੂਰਾ ਚੌਂਕ ਵਿਖੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਪੁਤਲਾ ਫੂਕ ਪ੍ਰਦਰਸ਼ਨ ਵਿਚ ਵੱਡੀ ਗਿਣਤੀ ’ਚ ਪੇਂਡੂ ਔਰਤਾਂ ਨੇ ਸ਼ਿਰਕਤ ਕੀਤੀ। ਮੋਦੀ ਦਾ ਪੁਤਲਾ ਫੂਕਣ ਤੋਂ ਪਹਿਲਾਂ ਪੇਂਡੂ ਸੁਆਣੀਆਂ ਵੱਲੋਂ ਪੁਤਲਾ ਚੌਂਕ ’ਚ ਰੱਖ ਕੇ ਵੈਣ ਪਾਏ ਗਏ। ਇਸ ਦੌਰਾਨ ਕਿਸਾਨ ਆਗੂਆਂ ਕਿਹਾ ਕਿ ਇਹ ਕਾਲੇ ਕਾਨੰੂਨ ਉਹਨਾਂ ਦੀ ਮੌਤ ਦੇ ਵਾਰੰਟ ਹਨ ਅਤੇ ਉਹ ਹਰ ਹਾਲਤ ਵਿਚ ਇਹਨਾਂ ਨੰੂ ਰੱਦ ਕਰਵਾ ਕੇ ਰਹਿਣਗੇ। ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ਬੱਚੇ ਵੀ ਨਜ਼ਰ ਆਏ