ਖਡੂਰ ਸਾਹਿਬ, 18 ਅਕਤੂਬਰ 2020 - ਵਿਜੇ ਸਾਂਪਲਾ ਅੱਜ ਖੰਡੂਰ ਸਾਹਿਬ 'ਚ ਇੱਕ ਦਲਿੱਤ ਪਰਿਵਾਰ ਨੂੰ ਮਿਲਣ ਜਾ ਰਹੇ ਹਨ ਸਨ ਜਿੱਥੇ ਕਿ ਪਹਿਲਾਂ ਹੀ ਕਿਸਾਨਾਂ ਵੱਲੋਂ ਸਾਂਪਲਾ ਨੂੰ ਘੇਰ ਲਿਆ ਗਿਆ। ਜਿਸ ਤੋਂ ਬਾਅਦ ਸਾਂਪਲਾ ਖੁਦ ਕਿਸਾਨਾਂ ਵਿਚਕਾਰ ਜਾ ਬੈਠੇ ਅਤੇ ਉਨ੍ਹਾਂ ਨੇ 20-25 ਮਿੰਟ ਤੱਕ ਕਿਸਾਨਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਪਰ ਜਦੋਂ ਕਿਸਾਨ ਉਨ੍ਹਾਂ ਵੱਲੋਂ ਸੰਤੁਸ਼ਟ ਨਾ ਹੋਏ ਤਾਂ ਉਨ੍ਹਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਂਪਲਾ ਨੂੰ ਉਥੋਂ ਵਾਪਸ ਭੇਜ ਦਿੱਤਾ।
ਅਸਲ 'ਚ ਸਾਂਪਲਾ ਇੱਕ ਰਿਟਾਇਰ ਫੌਜੀ ਦੇ ਪਿਤਾ ਜੋ ਕਿ ਖੁਦ ਬਾਰਡਰ ਸਕਿਉਰਿਟੀ ਫੋਰਸ ਤੋਂ ਰਿਟਾਇਰ ਸਨ ਉਨ੍ਹਾਂ ਦਾ ਕਤਲ ਹੋ ਗਿਆ ਸੀ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸੀ, ਪਰ ਪਰਿਵਾਰ ਵੱਲੋਂ ਇਲਜਾਮ ਲਾਏ ਜਾ ਰਹੇ ਹਨ ਕਿ ਉਹ ਦਲਿਤ ਹਨ ਜਿਸ ਕਰਕੇ ਪੁਲਿਸ ਕਾਰਵਾਈ ਨਹੀਂ ਕਰ ਰਹੀ। ਕਿਸਾਨਾਂ ਵੱਲੋਂ ਸਾਂਪਲਾ ਨੂੰ ਘੇਰੇ ਜਾਣ ਮਗਰੋਂ ਦਲਿਤ ਪਰਿਵਾਰ 'ਤੇ ਹੋਏ ਅੱਤਿਆਚਾਰ ਬਾਰੇ ਪਰਿਵਾਰ ਨੂੰ ਕਿਤੇ ਹੋਰ ਬੁਲਾ ਕੇ ਗੱਲਬਾਤ ਕੀਤੀ।