ਰਾਜਵੰਤ ਸਿੰਘ
- ਮੋਦੀ ਦੇ ਪੁਤਲੇ ਨੂੰ ਖੰਭੇ ਨਾਲ ਬੰਨ੍ਹ ਕੇ ਪਾਇਆ ਜੁੱਤੀਆਂ ਦਾ ਹਾਰ, ਫ਼ਿਰ ਛਿੱਤਰ ਪਰੇਡ ਕਰਦਿਆਂ ਫੂਕਿਆ ਪੁਤਲਾ
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ 2020 - ਜ਼ਿਲ੍ਹੇ ਦੇ ਪਿੰਡ ਰਹੂੜਿਆਂਵਾਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਨੇ ਵੱਖਰੇ ਅੰਦਾਜ਼ ਵਿੱਚ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਪਿੰਡ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਪਹਿਲਾਂ ਖੰਭੇ ਨਾਲ ਬੰਨ੍ਹਿਆ, ਇਸ ਤੋਂ ਬਾਅਦ ਪੁਤਲੇ ਦੇ ਜੁੱਤੀਆਂ ਦਾ ਹਾਰ ਪਹਿਨਾਇਆ ਗਿਆ ਤੇ ਬਾਅਦ ਵਿੱਚ ਛਿੱਤਰ ਪਰੇਡ ਕਰਦਿਆਂ ਪੁਤਲਾ ਫੂਕਿਆ ਗਿਆ ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਕਿਸਾਨਾਂ ਨੇ ਕਿਹਾ ਕਿ ਪਾਸ ਕੀਤੇ ਗਏ ਖੇਤੀ ਕਾਨੂੰਨ ਹਰ ਵਰਗ ਲਈ ਨੁਕਸਾਨੇਦਹ ਹਨ ਤੇ ਜਿੰਨ੍ਹਾਂ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ, ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ।