ਮਨਿੰਦਰਜੀਤ ਸਿੱਧੂ
- ਅਜ਼ਾਦ ਰੰਗ ਮੰਚ ਨਾਟਕ ਟੀਮ ਬਰਨਾਲਾ ਨੇ ਲੋਕ ਪੱਖੀ ਨਾਟਕ ਦੀ ਪੇਸ਼ਕਾਰੀ ਨਾਲ ਰੰਗ ਬੰਨ੍ਹਿਆ
ਜੈਤੋ, 22 ਅਕਤੂਬਰ 2020 - ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਉੱਪਰ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਖਿਲਾਫ ਪਿਛਲੇ ਕੁੱਝ ਮਹੀਨਿਆਂ ਤੋਂ ਦੇਸ਼ ਦੇ ਖਾਸਕਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ।ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਸਟੇਸ਼ਨ ‘ਤੇ ਅਣਮਿੱਥੇ ਸਮੇਂ ਲਈ ਜਾਰੀ ਧਰਨਾ ਅੱਜ 22ਵੇਂ ਦਿਨ ਵਿੱਚ ਦਾਖਲ ਹੋ ਗਿਆ।
ਅੱਜ ਦੇ ਧਰਨੇ ਦੌਰਾਨ ਬਰਨਾਲੇ ਤੋਂ ਉਚੇਚੇ ਤੌਰ ‘ਤੇ ਪਹੁੰਚੀ ਅਜਾਦ ਰੰਗ ਮੰਚ ਨਾਟਕ ਮੰਡਲੀ ਵੱਲੋਂ “ਲੌਕਡਾਊਨ” ਨਾਟਕ ਪੇਸ਼ ਕੀਤਾ ਗਿਆ।ਅੱਜ ਦੇ ਧਰਨੇ ਨੂੰ ਨਾਇਬ ਸਿੰਘ ਢੈਪਈ,ਅਮਨਦੀਪ ਸਿੰਘ ਨਾਨਕਸਰ ਨੇ ਸੰਬੋਧਨ ਕੀਤਾ।ਜਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਨੇ ਦੱਸਿਆ ਕਿ ਕਲ ਸਮੂਹ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਖੇ ਫੈਸਲਾ ਲਿਆ ਗਿਆ ਕਿ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਮਿਤੀ 22 ਅਕਤੂਬਰ ਤੋਂ 5 ਨਵੰਬਰ ਤੱਕ ਸਿਰਫ ਮਾਲ ਗੱਡੀਆਂ ਨੂੰ ਹੀ ਲੰਘਣ ਦਿੱਤਾ ਜਾਵੇਗਾ ਅਤੇ ਰਿਲਾਇੰਸ ਪੈਟਰੋਲ ਪੰਪ, ਟੋਲ ਪਲਾਜ਼ਿਆ ਅਤੇ ਬੀਜੇਪੀ ਦੇ ਲੀਡਰਾਂ ਦੇ ਘਰ ਅੱਗੇ ਧਰਨੇ ਜਾਰੀ ਰਹਿਣਗੇ।
ਅੱਜ ਫਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਦੇ ਕਾਫਲੇ ਪਹੁੰਚੇ।ਇਸ ਮੌਕੇ ਜਸਵੰਤ ਸਿੰਘ ਪੱਪੂ ਡਿੰਗੀ ਰੋੜੀਕਪੂਰਾ,ਕੁਲਵਿੰਦਰ ਸਿੰਘ ਲਾਲਾ ਰੋਮਾਣਾ ਅਲਬੇਲ, ਭੋਲਾ ਸਿੰਘ ਸਰਾਵਾਂ, ਹਰਬੰਸ ਸਿੰਘ ਰਾਮੂੰਵਾਲਾ,ਮਲਕੀਤ ਸਿੰਘ ਬਹਿਬਲ ਕਲਾਂ,ਕਰਮਜੀਤ ਸਿੰਘ ਚੈਨਾ,ਗੁਰਮੀਤ ਸਿੰਘ ਬਹਿਬਲ ਕਲਾਂ, ਗੁਰਜੀਤ ਸਿੰਘ ਦਬੜੀਖਾਨਾ, ਜਸਵੰਤ ਸਿੰਘ ਚੰਦਭਾਨ,ਮਹਿੰਦਰ ਸਿੰਘ ਢਿੱਲੋਂ ਰੋੜੀਕਪੂਰਾ, ਨੈਬ ਸਿੰਘ ਰੋਮਾਣਾ ਅਲਬੇਲ,ਗੁਰਮੱਖ ਸਿੰਘ ਨਾਨਕਸਰ, ਬੂਟਾ ਸਿੰਘ ਚੈਨਾ ਆਦਿ ਹਾਜ਼ਰ ਸਨ।