- ਕਿਸਾਨੀ ਘੋਲ ਸਬੰਧੀ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਪ੍ਰਧਾਨ ਨੇ ਪਿੰਡ ਬ੍ਰਹਮਪੁਰਾ ਵਿਸ਼ਾਲ ਮੀਟਿੰਗ ਕੀਤੀ
- 21 ਦੀ ਕਿਸਾਨੀ-ਲਲਕਾਰ ਮੀਟਿੰਗ ਨੂੰ ਸਭ ਵਰਗ ਸ਼ਾਮਲ ਹੋਣ ਦੀ ਕੀਤੀ ਅਪੀਲ : ਜਥੇਦਾਰ ਬ੍ਰਹਮਪੁਰਾ
ਤਰਨਤਾਰਨ 17 ਮਾਰਚ 2021 - ਸ਼੍ਰੋਮਣੀ ਅਕਾਲੀ ਦਲ (ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਅੱਜ ਆਪਣੇ ਪਿੰਡ ਬ੍ਰਹਮਪੁਰਾ ਪੁੱਜੇ ,ਜਿਥੇ ਉਨਾ ਪਾਰਟੀ ਵਰਕਰਾਂ,ਅਹੁਦੇਦਾਰਾਂ,ਪਿੰਡਾਂ ਦੇ ਲੋਕਾਂ ਤੇ ਮੋਹਤਬਰਾਂ ਆਦਿ ਨਾਲ ਅਹਿਮ ਬੈਠਕ ਕੀਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਬ੍ਰਹਮਪੁਰਾ ਕਿਹਾ ਕਿ 21 ਮਾਰਚ ਨੂੰ ਚੋਹਲਾ ਸਾਹਿਬ ਵਿਖੇ ਸਵੇਰੇ 10 ਵਜੇ ਕਿਸਾਨ-ਲਲਕਾਰ ਸਬੰਧੀ ਮੀਟਿੰਗ ਰੱਖੀ ਗਈ ਹੈ , ਜਿਸ ਚ ਕਿਸਾਨੀ ਸੰਘਰਸ਼ ਲਈ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ ।
ਕੇਦਰ ਦੀ ਮੋਦੀ ਸਰਕਾਰ ਵੱਲੋ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਨੇ ਦੇਸ਼ ਤੇ ਪੰਜਾਬ ਦਾ ਬਹੁਤ ਨੁੁਕਸਾਨ ਕਰਨਾ ਹੈ ਤੇ ਹੋ ਵੀ ਰਿਹਾ ਹੈ , ਕਰੀਬ 4 ਮਹੀਨਿਆਂ ਦੇਸ਼ ਦੇ ਅੰਨਦਾਤੇ ਨੂੰ ਮੋਦੀ ਨੇ ਸੜਕਾਂ ਤੇ ਰੋਲ ਦਿੱਤਾ ਤੇ ਨਿਆਂ ਅਜੇ ਤੱਕ ਨਹੀ ਮਿਲਿਆ ।ਉਨਾ ਸਪੱਸ਼ਟ ਕੀਤਾ ਕਿ ਉਕਤ ਖੇਤੀ ਕਾਨੂੰਨ ਕਿਸਾਨ ਮਾਰੂ ਹਨ ਤੇ ਪੂਰੀ ਤਰਾਂ ਖੇਤੀਬਾੜੀ ਨੂੰ ਤਬਾਹ ਕਰ ਦੇਣਗੇ । ਇਸ ਬੈਠਕ ਚ ਕਿਸਾਨੀ ਮਸਲਿਆਂ ਸਬੰਧਿਤ ਹੀ ਵਿਚਾਰਾਂ ਲਈਆਂ ਜਾਣਗੀਆਂ , ਉਨਾ ਕਿਸਾਨਾਂ,ਮਜ਼ਦੂਰਾਂ,ਆੜਤੀਆਂ,ਵਰਕਰਾਂ,ਦੁਕਾਨਦਾਰਾਂ,ਵਪਾਰੀਆਂ ਆਦਿ ਸਭ ਵਰਗਾਂ ਨੂੰ ਬੈਠਕ ਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਸਾਨੂੰ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਮੋਦੀ ਦੀ ਤਾਨਾਸ਼ਾਹੀ ਸੋਚ ਨੂੰ ਠੱਲ ਪਾਉਣ ਦੀ ਬੇਹੱਦ ਲੋੜ ਹੈ ਨਹੀ ਤਾਂ ਸੂਰਮਿਆਂ,ਗੁਰੂਆਂ,ਸ਼ਹੀਦਾਂ ਦੀ ਧਰਤੀ ਨਾਲ ਬਣੇ ਪੰਜਾਬ ਨੂੰ ਮੋਦੀ ਬਰਬਾਦ ਕਰਨ ਤੇ ਤੁੱਲਾ ਹੈ । ਕਿਉਕਿ ਮੋਦੀ ਦੇ ਵਜੀਰ ਲਗਾਤਾਰ ਇਹੀ ਆਖ ਰਹੇ ਹਨ ਕਿ ਕਾਲੇ ਖੇਤੀ ਕਾਨੂੰਨਾਂ ਦੀ ਸ਼ੁਰੂਆਤ ਪੰਜਾਬ ਨੇ ਕੀਤੀ ,ਬਾਕੀ ਸੂਬਿਆਂ ਦਾ ਯੋਗਦਾਨ ਨਾ-ਮਾਂਤਰ ਹੈ ।
ਬ੍ਰਹਮਪੁਰਾ ਦੋਸ਼ ਲਾਇਆ ਕਿ ਮੋਦੀ ਹਕੂਮਤ ਦੇਸ਼ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਤਿਆਰੀ ਚ ਬੈਠੀ ਹੈ ਤੇ ਇਸੇ ਤਹਿਤ ਹੀ ਉਹ ਨਿੱਜੀਕਰਨ ਨੂੰ ਤਰਜੀਹ ਦੇਣ ਚ ਲੱਗੀ ਹੈ । ਉਨਾ ਕਿਹਾ ਕਿ ਇਕੱਲੇ ਪੰਜਾਬ ਹੀ ਨਹੀ , ਖੇਤੀ ਪ੍ਰਦਾਨ ਸੂਬਿਆਂ ਚ ਉਜਾੜ ਪੈ ਜਾਵੇਗੀ । ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ, ਸਤਨਾਮ ਸਿੰਘ ਚੋਹਲਾ ਸਾਹਿਬ ਬਲਾਕ ਸੰਮਤੀ ਮੈਬਰ, ਜਗਜੀਤ ਸਿੰਘ ਚੋਹਲਾ ਖੁਰਦ ਕੋਰ ਕਮੇਟੀ ਮੈਬਰ, ਦਿਲਬਾਗ ਸਿੰਘ ਕਾਹਲਵਾ ਸਰਪੰਚ,ਦਵਿੰਦਰ ਸਿੰਘ ਸਰਪੰਚ ਵਰਿਆ ਪੁਰਾਣੇ, ਸਤਨਾਮ ਸਿੰਘ ਕਰਮੂਵਾਲਾ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰਾ,ਮਨਜਿੰਦਰ ਸਿੰਘ ਸਰਪੰਚ ਭੱਠਲ ਭਾਈਕੇ, ਗੁਰਮਖ ਸਿੰਘ ਭੱਠਲ ਭਾਈਕੇ, ਬਾਬਾ ਗੁਰਭੇਜ ਸਿੰਘ ਸਰਪੰਚ ਕੱਲਾ, ਹਰਜਿੰਦਰ ਸਿੰਘ ਸਾਬਕਾ ਸਰਪੰਚ ਸ਼ੇਖ ਚੱਕ,ਜਸਪਾਲ ਸਿੰਘ ਜੱਸ ਸਾਬਕਾ ਸਰਪੰਚ ਲਾਲਪੁਰਾ,ਕੁਰਿੰਦਰਸਿੰਘ ਸੰਧੂ ਚੋਹਲਾ ਖੁਰਦ,ਗੁਰਮੀਤ ਸਿੰਘ ਸਰਪੰਚ ਰਾਣੀਵਲਾਹ,ਕੁਲਦੀਪ ਸਿੰਘ ਨੰਬਰਦਾਰ ਰਾਣੀਵਲਾਹ,ਸਾਹਿਬ ਸਿੰਘ ,ਮਨਜਿੰਦਰ ਸਿੰਘ ਸਾਬਾ ਸਾਬਕਾ ਸਰਪੰਚ ਵੜਿੰਗ ਆਦਿ ਹਾਜਰ ਸਨ।