ਕੁਲਵਿੰਦਰ ਸਿੰਘ
ਅੰਮ੍ਰਿਤਸਰ , 11 ਅਪ੍ਰੈਲ 2021 - 18 ਅਪ੍ਰੈਲ ਨੂੰ ਦਾਣਾਂ ਮੰਡੀ ਭਗਤਾਂ ਵਾਲਾ ਮਹਾਂ ਰੈਲੀ ਦੀ ਤਿਆਰੀ ਲਈ 5 ਜੋਨਾਂ ਦੀਆਂ ਬੀਬੀਆਂ ਦੀ ਵਿਸ਼ਾਲ ਕਾਨਫਰੰਸ ਪਿੰਡ ਚਵਿੰਡਾ ਕਲਾਂ ਗੁਰਦੁਆਰਾ ਬਾਬਾ ਸਾਧੂ ਸਿੱਖ ਜੀ ਵਿਖੇ ਹੋਈ। ਜਿਸ ਵਿਚ 18 ਦੀ ਮਹਾਂ ਰੈਲੀ ਦੀ ਤਿਆਰੀ ਦਾ ਜੁੰਮਾ ਬੀਬੀਆਂ ਨੇ ਆਪਣੇ ਸਿਰ ਲਿਆ।
ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ - ਸਰਵਨ ਸਿੰਘ ਪੰਧੇਰ ਤੇ ਸੂਬਾ ਦਫ਼ਤਰ ਸਕੱਤਰ - ਗੁਰਬਚਨ ਸਿੰਘ ਚੱਬਾ ਦੀ ਅਗਵਾਈ ਚ ਜ਼ਿਲ੍ਹਾ-ਅੰਮ੍ਰਿਤਸਰ ਦੀਆਂ 5 ਜੋਨਾਂ ਬਾਬਾ ਸੋਹਣ ਸਿੰਘ ਭਕਨਾ , ਬਾਉਲੀ ਸਾਹਿਬ , ਚੋਗਾਵਾਂ , ਰਾਮਤੀਰਥ ਤੇ ਗੁਰੂ ਕਾ ਬਾਗ ਆਦਿ ਬੀਬੀਆਂ ਦੀ ਵਿਸ਼ਾਲ ਕਾਨਫਰੰਸ ਕੀਤੀ ਗਈ।
ਜਿਸ ਵਿਚ 18 ਅਪ੍ਰੈਲ ਦਾਣਾਂ ਮੰਡੀ ਭਗਤਾਂ ਵਾਲਾ ਅੰਮ੍ਰਿਤਸਰ ਮਹਾਂ ਰੈਲੀ ਵਿੱਚ ਬੀਬੀਆਂ ਦੀ ਭੂਮਿਕਾ ਬਾਰੇ ਵਿਚਾਰ ਚਰਚਾ ਹੋਈ। ਦਿੱਲੀ ਮੋਰਚੇ ਦੀ ਮਜ਼ਬੂਤੀ, ਕਣਕ ਤੇ ਝੋਨੇ ਦੇ ਸੀਜ਼ਨ ਵਿਚ ਮੋਰਚੇ ਦੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਕੇ ਮੋਰਚੇ ਨੂੰ ਕਾਮਯਾਬ ਕਰਨ ਤੇ 18 ਅਪ੍ਰੈਲ ਦੀ ਮਹਾਂ ਰੈਲੀ ਲਈ ਪਿੰਡ ਪਿੰਡ ਜਾ ਕੇ ਟੀਮਾਂ ਬਣਾਂ ਕੇ ਖੁਦ ਤਿਆਰੀ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਵਲੰਟੀਅਰ ਵਜੋਂ ਵੀ ਕੰਮ ਕਰਨ ਦੀ ਜ਼ਿੰਮੇਵਾਰੀ ਰੈਲੀ ਵਿੱਚ ਬੀਬੀਆਂ ਨਿਭਾਉਣ ਗੀਆਂ ।
ਇਸ ਲਈ ਔਰਤਾਂ ਦੀ ਅੰਦੋਲਨ ਵਿਚ ਸ਼ਮੂਲੀਅਤ ਕੇਂਦਰ ਸਰਕਾਰ ਦੇ ਮੱਥੇ ਤੇ ਤਰੇਲੀਆਂ ਲਿਆਵੇਗੀ , ਅਜ ਦੀ ਵਿਸ਼ਾਲ ਕਾਨਫਰੰਸ ਵਿਚ ਦਾਣਾਂ ਮੰਡੀ ਭਗਤਾਂ ਵਾਲਾ ਮਹਾਂ ਰੈਲੀ ਦੀ ਤਿਆਰੀ ਕਰਵਾਈ ਗਈ। ਇਸ ਮੌਕੇ - ਲਖਵਿੰਦਰ ਸਿੰਘ ਡਾਲਾ , ਰਾਜ ਸਿੰਘ ਤਾਜੇਚੱਕ , ਸਕੱਤਰ ਸਿੰਘ ਕੋਟਲਾਂ , ਦਲੇਰ ਸਿੰਘ ਕੋਟਲਾ, ਬਾਜ਼ ਸਿੰਘ ਸਾਰੰਗੜਾ , ਕੁਲਵੰਤ ਸਿੰਘ ਕੱਕੜ , ਸ਼ਰਨਪਾਲ ਸਿੰਘ ਬੱਚੀ ਵਿੰਡ, ਕੁਲਵੰਤ ਸਿੰਘ ਰਾਜਾਤਾਲ, ਗੁਰਤੇਜ ਸਿੰਘ ਜਠੌਲ , ਗੁਰਦੇਵ ਸਿੰਘ ਗੱਗੋਮਾਹਲ , ਰਣਜੀਤ ਸਿੰਘ ਸ਼ਾਹ , ਅਮਰੀਕ ਸਿੰਘ ਚਵਿੰਡਾ , ਜਗਤਾਰ ਸਿੰਘ ਚਵਿੰਡਾ, ਬੀਬੀ ਮਨਜੀਤ ਕੌਰ ਮੋਦੇ , ਬਲਬੀਰ ਕੌਰ , ਦਰਸ਼ਨ ਕੌਰ ਸਾਰੰਗੜਾ , ਰਜਵੰਤ ਕੌਰ ਕੱਕੜ , ਜਗੀਰ ਕੌਰ , ਸੁਖਜੀਤ ਕੌਰ ਗੱਗੋਮਾਹਲ, ਨਵਦੀਪ ਕੌਰ ਹਰੜ੍ਹ ਖੁਰਦ , ਪਰਮਿੰਦਰ ਕੌਰ ਬਰਾੜ , ਗੁਰਮੀਤ ਕੌ ਰ ਵਡਾਲਾ , ਨਰਿੰਦਰ ਕੌਰ ਭਿੱਟੇਵੱਡ , ਬਲਜੀਤ ਕੌਰ ਤੇ ਕੁਲਦੀਪ ਕੌਰ ਬਾਸਰਕੇ ਗਿੱਲਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।