ਨਵੀਂ ਦਿੱਲੀ, 4 ਅਪ੍ਰੈਲ 2021 - ਜਮ੍ਹਾਂਬੰਦੀ ਜਮ੍ਹਾਂ ਕਰਨ ਅਤੇ ਸਿੱਧੇ ਬੈਂਕ ਖਾਤੇ ਵਿੱਚ ਅਦਾਇਗੀ ਵਾਲੇ ਪ੍ਰਬੰਧ ਨੂੰ ਵਾਪਸ ਲੈਣ ਲਈ ਕਿਸਾਨ ਮੋਰਚੇ ਵੱਲੋਂ ਕੇਂਦਰ ਨੂੰ ਚਿਠੀ ਲਿਖੀ ਗਈ ਹੈ।
ਹੇਠਾਂ ਪੜ੍ਹੋ ਕਿਸਾਨ ਮੋਰਚੇ ਨੇ ਆਪਣੇ ਪੱਤਰ 'ਚ ਕਿ ਲਿਖਿਆ...
ਸੇਵਾ ਵਿਖੇ,
ਅਨਾਜ ਮੰਤਰੀ,
ਭਾਰਤ ਸਰਕਾਰ
ਰਾਹੀਂ-----
ਵਿਸ਼ਾ - FCI ਦੇ ਕਮਜ਼ੋਰ ਹੁੰਦੇ ਹਾਲਾਤਾਂ ਅਤੇ FCI ਵਲੋਂ ਖਰੀਦ ਪ੍ਰਣਾਲੀ ਨੂੰ ਮਜ਼ਬੂਤ ਕਰਨ ਸਬੰਧੀ ਮੰਗ-ਪੱਤਰ
ਸਤਿਕਾਰਯੋਗ ...
ਭਾਰਤ ਸਰਕਾਰ ਵਲੋਂ ਪਿਛਲੇ ਸਾਲ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਈ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ। ਕਿਸਾਨ ਆਪਣੀਆਂ ਫ਼ਸਲਾਂ ਦੇ ਬਣਦੇ ਮੁੱਲ ਲਈ ਚਿੰਤਿਤ ਹੈ। FCI ਸਮੇਤ ਮੁੱਖ ਖਰੀਦ ਏਜੰਸੀਆਂ ਖਰੀਦ ਤੋਂ ਮੁੱਖ ਮੋੜ ਰਹੀਆਂ ਹਨ।
ਅਸੀਂ ਅੱਜ ਦੇ FCI ਦੇ ਦਫਤਰਾਂ ਦੇ ਘਿਰਾਓ ਰਾਹੀਂ ਆਪਣੀਆਂ ਮੰਗਾਂ ਤੁਹਾਡੇ ਸਾਹਮਣੇ ਰੱਖ ਰਹੇ ਹੈ। ਇਹਨਾਂ ਮੰਗਾਂ 'ਤੇ ਫੌਰੀ ਤੌਰ ਤੇ ਮੰਨਿਆ ਜਾਵੇਂ ਨਹੀਂ ਤਾਂ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
1. ਕਣਕ ਦੀ ਖਰੀਦ ਲਈ ਜ਼ਮੀਨ ਦੀ ਜਮ੍ਹਾਂਬੰਦੀ ਜਮ੍ਹਾਂ ਕਰਨ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ। ਫ਼ਸਲ ਦੀ ਅਦਾਇਗੀ ਕਾਸ਼ਤਕਾਰ ਨੂੰ ਕੀਤੀ ਜਾਵੇ।
2. ਕਿਸਾਨ ਨੂੰ ਸਿੱਧੇ ਬੈਂਕ ਖਾਤੇ ਵਿੱਚ ਅਦਾਇਗੀ ਵਾਲੇ ਪ੍ਰਬੰਧ ਨੂੰ ਹਾਲ ਦੀ ਘੜੀ ਵਿੱਚ ਵਾਪਸ ਲਿਆ ਜਾਵੇ। ਕਾਹਲੀ ਵਿੱਚ ਇਸ ਨੂੰ ਲਾਗੂ ਕਰਨਾ ਕਈ ਤਰ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਜੋ ਕਿ ਕਿਸਾਨਾਂ ਫਸਲ ਦੀ ਕੀਮਤ ਦੀ ਅਦਾਇਗੀ ਵਿੱਚ ਅੜਿੱਕਾ ਬਣੇਂਗੀ।
3. ਤੈਅ ਕੀਤੇ ਗਏ MSP ਤੇ ਖਰੀਦ ਕੀਤੀ ਜਾਵੇ ਅਤੇ ਉਸ ਤੋਂ ਘੱਟ ਮੁਲ ਤੇ ਖਰੀਦ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
4. ਭਾਰਤ ਸਰਕਾਰ ਵਲੋਂ ਲਗਾਤਾਰ ਬਜਟ ਘੱਟ ਕੀਤਾ ਜਾ ਰਿਹਾ ਹੈ। ਨਾਲ ਹੀ FCI ਦੇ ਖਰੀਦ ਦੇ ਸੈਂਟਰ ਵੀ ਘੱਟ ਕੀਤੇ ਗੁਏ ਹਨ। ਸਾਡੀ ਮੰਗ ਹੈ ਕਿ FCI ਲਈ ਬਣਦਾ ਬਜਟ ਦਿੱਤਾ ਜਾਵੇ ਅਤੇ ਉਸਦਾ ਪੁਰਾ ਉਪਯੋਗ ਵੀ ਕੀਤਾ ਜਾਵੇ।
5. ਲੱਖਾਂ ਕਰੋੜਾਂ ਲੋਕਾਂ ਲਈ ਅੰਨ ਦਾ ਜ਼ਰੀਆ PDS ਸੇਵਾਵਾਂ ਲਈ ਸਰਕਾਰ ਬਣਦਾ ਭੰਡਾਰ FCI ਦੇ ਰਾਹੀਂ ਕਰੇ ਤਾਂ ਕਿ ਲੋਕਾਂ ਨੂੰ ਭੁੱਖ ਦਾ ਸ਼ਿਕਾਰ ਨਾ ਹੋਣਾ ਪਵੇ।
5. ਕਿਸਾਨ ਦੀ ਫਸਲ ਦੀ ਪ੍ਰਕਿਰਿਆ ਘੱਟੋ- ਘੱਟ ਸਮੇਂ ਵਿੱਚ
ਮੁਕੰਮਲ ਕੀਤੀ ਜਾਵੇ। ਬਾਰਦਾਨੇ ਅਤੇ ਹੋਰ ਸਹੂਲਤਾਂ ਦੀ ਘਾਟ ਕਰਕੇ ਕਿਸਾਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
6. FCI ਦੇ ਕੱਚੇ ਕਾਰਮਚੀਆਂ ਤੋਂ ਪੱਕੇ ਕੀਤੇ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ।
ਧੰਨਵਾਦ
ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਜਥੇਬੰਦੀਆਂ