ਅਸ਼ੋਕ ਵਰਮਾ
ਨਵੀਂ ਦਿੱਲੀ,26 ਮਾਰਚ 2021:ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਮੁਤਾਬਿਕ ਅੱਜ 26 ਮਾਰਚ ਨੂੰ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਵਿੱਚ ਗ਼ਦਰੀ ਗੁਲਾਬ ਕੌਰ ਸਟੇਜ 'ਤੇ ਭਾਰਤ ਬੰਦ ਸਵੇਰੇ ਛੇ ਵਜੇ ਤੋਂ ਸ਼ੁਰੂ ਹੋਇਆ ਤੇ ਸਿਰਫ਼ ਡਾਕਟਰੀ ਸਹਾਇਤਾ ਵਾਲੀਆਂ ਦੁਕਾਨਾਂ ਤੇ ਗੱਡੀਆਂ ਤੋਂ ਬਿਨਾਂ ਪੂਰੀ ਸੜਕੀ ਆਵਾਜਾਈ ਅਤੇ ਰੇਲਾ ਸਮੇਤ ਦੁਕਾਨਾਂ,ਸਕੂਲ,ਦਫ਼ਤਰ ਆਦਿ ਸਭ ਪੂਰੇ ਦੇਸ਼ ਵਿੱਚ ਭਰਤ ਦੇ ਲੋਕਾਂ ਨੇ ਆਪਮੁਹਾਰੇ ਬੰਦ ਰੱਖੇ ਗਏ। ਭਾਕਿਯੂ ਏਕਤਾ (ਉਗਰਾਹਾਂ) ਦੀ ਸੂਬਾ ਮਹਿਲਾ ਵਿੰਗ ਦੀ ਆਗੂ ਹਰਿੰਦਰ ਬਿੰਦੂ ਤੇ ਬਸੰਤ ਸਿੰਘ ਕੋਠਾ ਗੁਰੂ ਨੇ ਦੁੱਲਾ ਭੱਟੀ ਦੀ ਜਿੰਦਗੀ , ਮੁਗਲ ਸਾਮਰਾਜ ਨਾਲ ਜ਼ਮੀਨੀ ਲੜਾਈ ਅਤੇ ਦੁੱਲ੍ਹੇ ਭੱਟੀ ਵੱਲੋਂ ਆਪਣੇ ਪੁਰਖਿਆਂ ਦਾ ਬਦਲਾ ਲੈਣ ਸਬੰਧੀ ਕਿਸਾਨਾਂ, ਮਜ਼ਦੂਰਾਂ ਨੂੰ ਲਾਮਬੰਦ ਕੀਤਾ ।
ਉਨ੍ਹਾਂ ਕਿਹਾ ਕਿ ਬਚਪਨ ਵਿੱਚ ਦੁੱਲਾ ਬਹੁਤ ਚੁਸਤ ਸੀ ਤੇ ਬੱਚਿਆਂ ਦੇ ਟੋਲੇ ਬਣਾ ਕੇ ਲਾਮਬੰਦੀ ਕਰਨ ਦੀਆਂ ਖੇਡਾਂ ਖੇਡਦਾ ਅਤੇ ਕਿਸਾਨੀ ਤੇ ਜਵਾਨੀ ਦੇ ਹੱਕਾਂ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਪੁਰਖਿਆਂ ਵਲੋਂ ਕਿਸਾਨਾਂ ਲਈ ਸੰਘਰਸ਼ ਕਰਨ ਬਦਲੇ ਉਦੋਂ ਦੇ ਹੁਕਮਰਾਨ ਰਾਜਾ ਅਕਬਰ ਵਲੋਂ ਫਾਂਸੀ ਦੇਣ ਵਿਰੁੱਧ ਸੰਘਰਸ਼ ਕੀਤਾ ਸੀ ।ਅਮਰੀਕ ਸਿੰਘ ਗੰਢੂਆਂ ਨੇ ਸੰਘਰਸ਼ ਦੌਰਾਨ ਜਾਬਤਾ ਤੇ ਜੋਸ਼ ਤੇ ਹੋਸ਼ ਨਾਲ ਲੜਨ ਲਈ ਨੌਜਵਾਨਾਂ ਨੂੰ ਜਥੇਬੰਦੀਆਂ ਦੇ ਆਗੂ ਬਣ ਕੇ ਵਾਂਗ ਡੋਰ ਸੰਭਲਣ ਦੀ ਅਪੀਲ ਕੀਤੀ ਤਾਂ ਜੋ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਸਿਰਜਿਆ ਜਾਵੇ।
ਜਸਵਿੰਦਰ ਸਿੰਘ ਬਰਾਸ ਨੇ ਸਟੇਜ ਤੋਂ ਅਪੀਲ ਕੀਤੀ ਕਿ 28 ਮਾਰਚ ਨੂੰ ਤਿੰਨੇ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।ਗੁਰਵਿੰਦਰ ਕੌਰ ਕਾਲੇਕੇ(ਬਰਨਾਲਾ) ਨੇ ਭਾਸ਼ਣ ਦੌਰਾਨ ਦਿੱਲੀ ਦੀਆਂ ਬਰੂਹਾਂ 'ਤੇ ਔਰਤਾਂ ਦੇ ਭਾਰੀ ਇਕੱਠ ਨੂੰ ਵਧਾਈ ਦਿੱਤੀ ਅਤੇ ਹਾੜ੍ਹੀ ਦੀ ਵਾਢੀ ਵਿੱਚ ਮੋਰਚੇ ਵਿੱਚ ਆਗੂ ਬਣ ਕੇ ਮੋਰਚੇ ਦੀ ਅਗਵਾਈ ਕਰਨ ਦਾ ਪ੍ਰਣ ਕੀਤਾ ਕਿ ਅਸੀਂ ਸਮਾਜ ਵਿੱਚ ਅੱਧ ਦੀ ਗਿਣਤੀ ਹਾਂ ਤੇ ਸਭ ਤੋਂ ਵੱਧ ਅਸਰ ਵੀ ਕਾਲੇ ਕਨੂੰਨਾਂ ਦਾ ਮਾਵਾਂ ਭੈਣਾਂ ਦੇ ਰਹਿਣ ਸਹਿਣ ਤੇ ਪੈਣਾ ਹੈ ਸੋ ਲੋੜ ਹੈ ਕਿ ਅਸੀਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਮਨਜੀਤ ਸਿੰਘ ਘਰਾਚੋਂ ਨੇ ਵੀ ਦੁੱਲੇ ਭੱਟੀ ਦੀ ਜੀਵਨੀ ਤੇ ਚਾਨਣਾਂ ਪਾਇਆ ।