ਨਵਾਂਸ਼ਹਿਰ, 26 ਮਾਰਚ 2021 - ਕੇਂਦਰ ਸਰਕਾਰ ਵਲੋ ਖੇਤੀਬਾੜੀ ਸਬੰਧੀ ਲਿਆਂਦੇ ਕਾਲੇ ਕਨੂੰਨਾ ਦੇ ਖਿਲਾਫ ਜਿਉ ਜਿਉ ਹਿੰਦੁਸਤਾਨ ਵਿੱਚ ਕਿਸਾਨਾਂ ਦਾ ਸ਼ੰਘਰਸ਼ ਤੇਜ ਹੁੰਦਾ ਜਾ ਰਿਹਾ ਹੈ ਤਾ ਉਸ ਗਲਤੀ ਨੂੰ ਸੁਧਾਰਨ ਦੀ ਬਜਾਏ ਗੂੰਗੀ ਬੋਲੀ ਸਰਕਾਰ ਹਰ ਰੋਜ ਕਿਸਾਨੀ ਨੂੰ ਖਤਮ ਕਰਨ ਦੀ ਸ਼ਾਜਿਸ਼ ਤੇ ਸ਼ਾਜਿਸ਼ ਰਚ ਰਹੀ ਹੈ ਜਿਸ ਦੀ ਤਾਜਾ ਮਿਸਾਲ ਹੈ ਡੀ ਏ ਪੀ ਅਤੇ ਸੁਪਰ ਫਾੲਟਫੇਟ ਖਾਧਾਂ ਦੀਆ ਕੀਮਤਾਂ ਵਿੱਚ ਚੁੱਪ ਚੁਪੀਤੇ ਵਾਧਾ ਕਰ ਦੇਣਾ ,ਜਿਸ ਨਾਲ ਡੀ ਏ ਪੀ ਦਾ ਇੱਕ ਗੱਟਾ 1200 ਤੋ ਵਧਾ ਕੇ 1750 ਰੁਪਏ ਅਤੇ ਸੁਪਰ ਫਾੲਟਫੇਟ ਦਾ ਗੱਟਾ 425 ਤੋ ਵਧਾ ਕੇ 465 ਰੁਪਏ ਕਰਨ ਦੀਆ ਖਬਰਾ ਮਿਲ ਰਹੀਆ ਹਨ।
ਇਹਨਾਂ ਚੁਪ ਚੁਪੀਤੇ ਵਧਾਏ ਰੇਟਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਬਿਆਨ ਚ ਕੀਤਾ ਉਹਨਾਂ ਕਿਹਾ, ਕਿਤੇ ਪੰਜਾਬ ਦੇ ਚੌਲਾਂ ਨੂੰ ਫੌਰਟੀਫਾਈਡ ਚੌਲ ਬਣਾਉਣ ਦੀ ਸ਼ਰਤ, ਕਿਤੇ ਹੁਣ ਕਣਕ ਦੀ ਖਰੀਦ ਵਿੱਚ ਸਿਰਫ 15 ਕੁਵਿੰਟਲ ਪ੍ਰਤੀ ਏਕੜ ਖਰੀਦਣ ਤੇ ਆੜਤੀਆਂ ਨਾਲ ਰਿਸ਼ਤੇ ਖ਼ਰਾਬ ਕਰਨ ਅਤੇ ਕਣਕ ਖਰੀਦ ਸਬੰਧੀ ਜਮੀਨੀ ਫਰਦਾਂ ਦੀ ਮੰਗ ਵਾਲੀ ਲਾਜ਼ਮੀ ਸ਼ਰਤ ਇਹ ਦਰਸਾ ਰਹੀ ਹੈ ਕਿ ਕੇਂਦਰ ਸਰਕਾਰ ਕਣਕ ਦੀ ਖਰੀਦ ਤੋਂ ਟਾਲਾ ਵੱਟ ਕੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਚ ਲਿਆ ਕੇ , ਸਿੱਖਿਆ ,ਹਵਾਈ ਅਤੇ ਰੇਲ ਸਫਰ ,ਟੈਲੀਫ਼ੋਨ ਸੇਵਾਵਾਂ, ਬੈਕਾਂ ਸਮੇਤ ਸਰਕਾਰੀ ਬੀਮਾ ਪਾਲਿਸੀ ਵਾਂਗ ਹਰ ਇਨਸਾਨ ਦੀਆਂ ਮੁੱਢਲੀਆਂ ਜਰੂਰਤਾ ਨੂੰ ਵੀ ਉੱਚ ਕੋਟੀ ਦੇ ਘਰਾਣਿਆਂ ਦੇ ਅਧੀਨ ਕਰ ਕੇ ਜਿੰਦਗੀ ਜਿਉਣ ਲਈ ਮਜਬੂਰ ਕਰਨ ਗਈਆ।
ਉਥੇ ਲੋਕਾਂ ਦੀ ਜਰੂਰਤ ਦੋ ਟਾਈਮ ਦੀ ਰੋਟੀ ਲਈ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਮੁਥਾਜ ਕੀਤਾ ਜਾ ਰਿਹਾ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਹੈ ਹੁਣ ਕਿਸਾਨੀ ਤੇ ਮਾਰੂ ਹਮਲਾ ਕਰਕੇ ਕਿਸਾਨਾਂ ਨੂੰ ਕਮਜੋਰ ਕਰਕੇ ਖਤਮ ਕਰਨਾ ਅਤੇ ਇਹਨਾਂ ਘਰਾਣਿਆਂ ਅਧੀਨ ਦੇਸ਼ ਵੇਚ ਕੇ ਖੁਦ ਅੰਗਰੇਜ ਵਾਂਗ ਸੌ ਸਾਲ ਰਾਜ ਕਰਨ ਦੀ ਯੋਜਨਾ ਦਾ ਹਿੱਸਾ ਨਜਰ ਆ ਰਿਹਾ ਹੈ, ਸਰਦਾਰ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਹਨਾਂ ਮਾਰੂ ਹਮਲਿਆਂ ਖਿਲਾਫ ਮਜੌਦਾ ਪੰਜਾਬ ਸਰਕਾਰ ਬਿਲਕੁਲ ਫੇਲ ਹੋਈ ਹੈ ਅਤੇ ਖੁਦ ਕਰਜਾ ਮਾਫੀ ਦੇ ਐਲਾਨ ਕਰਕੇ ਮੁਕਰ ਗਈ ਹੈ ਅਤੇ ਕੇਂਦਰ ਸਰਕਾਰ ਵਲੋ ਪੈਸਟੀਸਾਈਡਸ, ਖਾਦਾਂ, ਡੀਜਲ ,ਅਤੇ ਹੋਰ ਖੇਤੀ ਮਸ਼ੀਨਰੀ ਤੇ ਲਾਏ ਟੈਕਸਾਂ ਤੋਂ ਕਿਸਾਨਾਂ ਨੂੰ ਕੋਈ ਵੀ ਰਾਹਤ ਨਹੀ ਦੇ ਰਹੀ ਹੈ, ਜਿਸ ਨਾਲ ਕਿਸਾਨੀ ਨੂੰ ਰਾਹਤ ਮਿਲ ਸਕੇ।