← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 10 ਅਪ੍ਰੈਲ 2021 - ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ ਜਲਦ ਵਾਪਸ ਲੈਣੇ ਚਾਹੀਦੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਬੀਬੀ ਰਵਿੰਦਰ ਪਾਲ ਕੋਰ ਗਿੱਲ ਨੇ ਕੀਤਾ । ਉਨਾਂ ਕਿਹਾ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਜਲਦ ਝੁੱਕ ਜਾਣਾ ਚਾਹੀਦਾ ਹੈ ਨਹੀ ਤਾਂ ਦੇਸ਼ ਦੇ ਲੋਕ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਤਿਆਰ ਹਨ । ਉਨ੍ਹਾਂ ਨੇ ਕਿਹਾ ਮੋਦੀ ਸਰਕਾਰ ਕਹੀਂਦੀ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਹਨ ਪਰ ਜੇ ਕਿਸਾਨਾਂ ਦੇ ਹੱਕ ਵਿੱਚ ਹੁੰਦੇ ਬਿੱਲ ਤਾਂ ਸਾਰੇ ਦੇਸ਼ ਦੇ ਕਿਸਾਨਾਂ ਨੇ ਇੱਕਠਾ ਨਹੀ ਹੋਣਾ ਸੀ। ਉਨ੍ਹਾਂ ਨੇ ਕਿਹਾ ਮੋਦੀ ਸਰਕਾਰ ਨੂੰ ਜਲਦ ਤੋ ਜਲਦ ਬਿੱਲ ਵਾਪਸ ਲੈਣੇ ਚਾਹੀਦੇ ਹਨ। ਬੀਬੀ ਰਵਿੰਦਰ ਪਾਲ ਕੌਰ ਗਿੱਲ ਨੇ ਕਿਹਾ ਕਿਸਾਨ ਅੰਦੋਲਨ ਵਿੱਚ ਹਰੇਕ ਵਰਗ ਦੇ ਲੋਕ ਸਾਥ ਦੇ ਰਹੇ ਹਨ ਜਿਵੇ ਬਜੁਰਗ , ਨੌਜਵਾਨ ਅਤੇ ਪੰਜਾਬੀ ਗਾਇਕ ਸਾਥ ਦੇ ਰਹੇ ਹਨ ਜਿਸ ਤੋ ਸਾਬਿਤ ਹੁੰਦਾ ਹੈ ਮੋਦੀ ਸਰਕਾਰ ਕਿਸਾਨਾਂ ਅੱਗੇ ਜਲਦ ਝੁੱਕੇਗੀ।
Total Responses : 265