ਕਮਲਜੀਤ ਸਿੰਘ ਸੰਧੂ
ਬਰਨਾਲਾ, 27 ਮਾਰਚ 2021 - ਬਰਨਾਲੇ ਦੇ ਰੈਸਟ ਹਾਉਸ ਵਿੱਚ ਬੀਜੇਪੀ ਦੇ ਸਟੇਟ ਲੀਡਰ ਪ੍ਰਵੀਨ ਬਾਂਸਲ ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਕਾਰਗੁਜਾਰੀ ਉੱਤੇ ਪ੍ਰੈਸ ਕਾਨਫਰੰਸ ਕਰਨ ਪੁੱਜੇ ਸਨ। ਬੀਜੇਪੀ ਨੇਤਾ ਦੇ ਪੁੱਜਣ ਦਾ ਪਤਾ ਲੱਗਦੇ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਘਿਰਾਉ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ, ਨੌਜਵਾਨ ਅਤੇ ਔਰਤਾਂ ਨੇ ਰੈਸਟ ਹਾਉਸ ਵਿੱਚ ਬੀਜੇਪੀ ਦੇ ਸਟੇਟ ਨੇਤਾ ਦਾ ਘਿਰਾਉ ਕਰਨ ਪੁੱਜੇ।
ਕਿਸਾਨਾਂ ਨੇ ਡੀਸੀ ਕੰਪਲੈਕਸ ਦੇ ਬਾਹਰ ਰੈਸਟ ਹਾਉਸ ਦੇ ਸਾਹਮਣੇ ਬਠਿੰਡਾ ਨੂੰ ਜਾਣ ਵਾਲੀ ਸੜਕ ਜਾਮ ਕਰਕੇ ਰੈਸਟ ਹਾਉਸ ਅੱਗੇ ਲਾ ਲਏ ਟੈਂਟ ਅਤੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਸੰਗਠਨਾਂ ਦੁਆਰਾ ਬੀਜੇਪੀ ਨੇਤਾਵਾਂ ਦੇ ਘਿਰਾਉ ਦਾ ਐਲਾਨ ਕੀਤਾ ਹੋਇਆ ਹੈ, ਜਿਸਦੇ ਅਨੁਸਾਰ ਅੱਜ ਪ੍ਰਵੀਨ ਬਾਂਸਲ ਦਾ ਬਰਨਾਲਾ ਵਿੱਚ ਪੁੱਜਣ ਉੱਤੇ ਘਿਰਾਉ ਕੀਤਾ ਗਿਆ।
ਕਿਸਾਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਉੱਤੇ ਸਵਾਲ ਕਰਨ ਦੇ ਨਾਲ-ਨਾਲ ਬੀਜੇਪੀ ਨੇਤਾ ਕੇਂਦਰ ਮੋਦੀ ਸਰਕਾਰ ’ਤੇ ਵੀ ਸਵਾਲ ਕਰਨ, ਕਿਉਂਕਿ 6 ਸਾਲਾਂ ਵਿੱਚ ਮੋਦੀ ਸਰਕਾਰ ਨੇ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਸਨ ਉਨ੍ਹਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਜਦੋਂ ਤੱਕ ਖੇਤੀ ਕਨੂੰਨ ਰੱਦ ਹੀ ਹੰਦੇ ਬੀਜੇਪੀ ਨੇਤਾਵਾਂ ਦੇ ਘਿਰਾਉ ਜਾਰੀ ਰਹਿਣਗੇ।