ਹਰੀਸ਼ ਕਾਲੜਾ
- ਸੀਟੂ ਤੇ ਕਿਸਾਨ ਆਗੂਆਂ ਨੇ ਬਾਘਾ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਰੂਪਨਗਰ 25 ਮਾਰਚ 2021: ਸੂਬਾ ਸਰਕਾਰ ਵਲੋਂ ਚੋਣਾਂ ਦੌਰਾਨ ਜਾਰੀ ਕੀਤੇ ਚੋਣ ਮਨੋਰਥ ਪਤੱਰ ਅਨੁਸਾਰ ਕੀਤੇ ਗਏ ਵਾਅਦੇ 04 ਸਾਲ ਵਿਚ ਪੂਰੇ ਨਹੀਂ ਕੀਤੇ ਗਏ ।ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਇਥੇ ਰੂਪਨਗਰ ਪ੍ਰੈਸ ਕਲੱਬ ਵਿਚ ਪੱਤਰਕਾਰਾ ਨਾਲ ਗਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਐਂਵੇਂ ਹੀ ਵਾਹ -ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਨਾਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।ਉਨਾਂ ਨੇ ਕਾਂਗਰਸ ਸਰਕਾਰ ਦੇ ਕਾਰਜਕਾਲ ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਕੁਝ ਨਹੀ ਕੀਤਾ ਜੇ ਕੀਤਾ ਹੈ ਤਾਂ ਸਿਰਫ ਤੇ ਸਿਰਫ ਮੁੱਖ ਮੰਤਰੀ ਸਾਹਿਬ ਨੇ ਘੁਟਾਲਿਆਂ ਵਿੱਚ ਆਏ ਮੰਤਰੀਆਂ ਨੂੰ ਕਲੀਨ ਚਿੱਟ ਦੇਣ ਦਾ ਕੰਮ ਕੀਤਾ ਹੈ। ਉਨਾਂ ਕਿਹਾਨ ਕਿ ਕਾਂਗਰਸ ਨੇ ਨਾ ਹੀ ਪੰਜਾਬ ਵਿੱਚ ਕਿਸੇ ਨੋਜਵਾਨ ਨੂੰ ਨੋਕਰੀ ਦਿੱਤੀ ਹੈ ਤੇ ਨਾ ਹੀ ਕੋਈ ਹੋਰ ਸਹੂਲਤ ।
ਉਨਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਆਇਆ ਸਕਾਲਰਸ਼ਿਪ ਵਜ਼ੀਫਾ ਮੰਤਰੀ ਸਾਬ ਹੀ ਛੱਕ ਗਏ ਹਨ ਜਿਸ ਦੇ ਖਿਲਾਫ਼ ਹੋਈ ਇੰਨਕੁਆਰੀਆਂ ਅਜੇ ਤੱਕ ਸਰਕਾਰੀ ਅਲਮਾਰੀਆਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ । ਬਾਘਾ ਨੇ ਕਿਹਾਕਿ ਪੰਜਾਬ ਵਿੱਚ ਮਾਈਨਿੰਗ ਮਾਫ਼ੀਆ ਪੂਰੀ ਤਰਾਂ ਰਾਜਸੀ ਸਰਪ੍ਰਸਤੀ ਹੇਠ ਸਰਗਰਮ ਹੈ ਲੋਕ ਧਰਨੇ ਦੇ ਰਹੇ ਹਨ ਤੇ ਲੋਕਾਂ ਦੇ ਚੁਣੇ ਹੋਏ ਨੁਮਾਂਿੲਦੇ ਚੁੱਪ ਧਾਰੀ ਬੈਠੇ ਹਨ। ਉਨਾਂ ਕਿਹਾਕਿ ਮੋਜੂਦਾ ਸਰਕਾਰ ਨੇ ਜੋ ਚੌਣ ਮੈਨੀਫੈਸਟੇ ਵਿੱਚ ਵਾਅਦੇ ਕੀਤੇ ਸਨ ਇੱਕ ਵੀ ਵਆਦੇ ਤੇ ਪੂਰਾ ਨਹੀ ਉਤਰੀ। ਉਨਾਂ ਕਿਹਾਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ੇ ਨੂੱ ਖਤਮ ਕਰਨ ਲਈ ਗੁੱਟਕਾ ਸਾਹਿਬ ਚੁੱਕ ਖਾਧੀ ਸੁੰਹ ਵੀ ਪਰੂੀ ਨਾ ਸਕੇ ਜਿਸ ਦੀ ਮਿਸਾਲ ਪੰਜਾਬ ਅੰਦਰ ਮਿਲ ਰਹੀਆਂ ਨਜ਼ਾਇਜ਼ ਸਰਾਬ ਦੀਆਂ ਫੈਕਟੀਆ ਹਨ। ਬਾਘਾ ਨੇ ਕਿਹਾਕਿ ਪੰਜਾਬ ਅੰਦਰ ਭਾਜਪਾ ਸਾਰੀਆ ਸੀਟਾ ਤੇ ਆਉਣ ਵਾਲੀਆ ਵਿਧਾਨ ਸਭਾ ਚੌਣਾ ਲਈ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਉਨਾਂ ਕਿਹਾਕਿ ਭਾਜਪਾ ਸੂਬੇ ਅੰਦਰ ਕਾਗਰਸ ਸਰਕਾਰ ਦੇ ਚਾਰ ਸਾਲਾ ਰਿਪੋਟ ਕਾਰਡ ਦੇ ਝੂਠ ਦੀ ਪੰਡ ਨੂੰ ਪੰਜਾਬ ਦੀ ਜਨਤਾ ਨੂੰ ਮੀਡੀਆ ਰਾਂਹੀ ਜਾਣੂ ਕਰਵਾਉਣ ਲਈ ਕੰਮ ਕਰ ਰਹੀ ਹੈ। ਤਾਂ ਕਿ ਲੋਕ ਸੱਚਾਈ ਤੋ ਜਾਣੂ ਹੋ ਸਕਣ।
ਉਹ ਪਤਰਕਾਰਾਂ ਦੇ ਸਵਾਲਾਂ ਵਿੱਚ ਉਸ ਸਮੇਂ ਉਲਝ ਗਏ ਜਦੋ ਉਨਾਂ ਨੂੰ ਕਿਸਾਨੀ ਸੰਘਰਸ਼ ਨਾਲ ਜੁੜੇ ਸਵਾਲ ਪੁੱਛੇ ਗਏ। ਜਿਸ ਕਾਰਨ ਉਨਾਂ ਨੇ ਪ੍ਰੈਸ ਕਾਨਫਰੰਸ ਨੂੰ ਵਿਚ ਹੀ ਛੱਡਕੇ ਉਠ ਗਏ । ਰਾਜੇਸ਼ ਬਾਘਾ ਨੇ ਜਦੋ ਕਾਗਰਸ ਸਰਕਾਰ ਦੇ ਚਾਰ ਸਾਲਾ ਰਿਪੋਟ ਕਾਰਡ ਦੀਆ ਖਾਮੀਆ ਦੱਸਣ ਉਪੰਰਤ ਪੱਤਰਕਾਰਾਂ ਨੇ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਸਵਾਲ ਪੁੱਛੇ ਤਾ ਉਹ ਸਹੀ ਜਵਾਬ ਨਾ ਦੇ ਸਕੇ ਅਤੇ ਦਿਲਚਸਪ ਗੱਲ ਇਹ ਰਹੀ ਕਿ ਸੂਬਾ ਮੀਤ ਪ੍ਰਧਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਪੂਰਾ ਨਾਮ ਵੀ ਨਹੀ ਦੱਸ ਸਕੇ। ਪੱਤਰਕਾਰ ਕਿਸਾਨੀ ਮੁੱਦੇ ਤੇ ਭਾਜਪਾ ਦੇ ਸਟੈਂਡ ਦੇ ਸਵਾਲ ਪੁੱਛ ਰਹੇ ਸਨ।ਇਸ ਮੋਕੇ ਤੇ ਭਾਜਪਾ ਦੇ ਜਿਲਾ੍ਹਂ ਪ੍ਰਧਾਨ ਜਤਿੰਦਰ ਅਠਵਾਲ ਦੀ ਅਗਵਾਈ ਵਿੱਚ ਸ਼੍ਰੀ ਬਾਘਾ ਅਤੇ ਹੋਰ ਆਗੂਆਂ ਦਾ ਵਿਸ਼ੇਸ਼ ਤੋਰ ਤੇ ਭਾਜਪਾ ਆਗੂਆ ਨੇ ਸਨਮਾਨ ਕੀਤਾ।ਇਸ ਮੌਕੇ ਸ਼੍ਰੀ ਰਮਨ ਜਿੰਦਲ ਸਾਬਕਾ ਐਮ.ਸੀ.,ਸ਼੍ਰੀ ਹਰਮਿੰਦਰ ਪਾਲ ਸਿੰਘ ਵਾਲੀਆ,ਵਿਸ਼ਨੂੰ ਭਟਨਾਗਰ, ਮੈਡਮ ਸਵਿਤਾ ਮੋਦੀ ਮਹਿਲਾ ਮੋਰਚਾ ਮੰਡਲ ਪ੍ਰਧਾਨ,ਮੈਡਮ ਸ਼ੀਤਲ,ਰੋਹਿਤ ਸੁਲਤਾਨ ,ਭਾਰਤ ਵਿਜ, ਗਗਨ ਵਰਮਾ ਤੇ ਕਰਨ ਅਤੇ ਹੋਰ ਆਗੂਆਂ ਤੋਂ ਇਲਾਵਾ ਸ਼੍ਰੀ ਰਾਜੀਚ ਚੌਧਰੀ ਐਸ.ਐਚ.ੳ. ਰੂਪਨਗਰ ਵੀ ਹਾਜਰ ਸਨਹਾਜਰ ਸਨ।
ਸੀਟੂ ਤੇ ਕਿਸਾਨ ਆਗੂਆਂ ਨੇ ਬਾਘਾ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬੱਗਾ ਦੀ ਪ੍ਰੈਸ ਕਾਨਫਰੰਸ ਦੀ ਖਬਰ ਦੀ ਸੂਚਨਾ ਮਿਲਦੇ ਹੀ ਕਿਸਾਨੀ ਸੰਘਰਸ਼ ਲੜ੍ਹ ਰਹੇ ਕਿਸਾਨ ਤੇ ਸੀਟੂ ਆਗੂ ਮਹਾ ਸਿੰਘ ਰੋੜੀ, ਗੁਰਦੇਵ ਸਿੰਘ ਬਾਗੀ, ਜੱਟ ਮਹਾ ਸਭਾ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆ ਆਗੂ ਪ੍ਰੈਸ ਕਲੱਬ ਦੇ ਬਾਹਰ ਪਹੁੰਚ ਗਏ ਤੇ ਭਾਜਪਾ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ । ਸੂਬਾ ਮੀਤ ਪ੍ਰਧਾਨ ਰਾਜੇਸ਼ ਬੱਗਾ ਦਾ ਕਿਸਾਨ ਆਗੂਆਂ ਨੇ ਵਿਰੋਧ ਕੀਤਾ ਤੇ ਬੱਗਾ ਨੇ ਪ੍ਰੈਸ ਕਲੱਬ ਦੇ ਬਾਹਰ ਆਕੇ ਕਿਸਾਨ ਆਗੂਆਂ ਦੀ ਗੱਲ ਸੁਣੀ ਤੇ ਵਿਸ਼ਵਾਸ਼ ਦਿੱਤਾ ਕਿ ਕਿਸਾਨਾ ਦਾ ਮਸਲਾ ਆਉਣ ਵਾਲੇ ਦਿਨਾ ਵਿੱਚ ਜਲਦ ਹੀ ਹੱਲ ਹੋ ਜਾਵੇਗਾ ਪਰ ਕਿਸਾਨ ਆਗੂਆਂ ਦੀ ਸ਼੍ਰੀ ਬੱਗਾ ਆਪਣੇ ਸ਼ਬਦਾਂ ਨਾਲ ਸੰਤੁਸ਼ਟੀ ਨਾ ਕਰਾ ਸਕੇ ਤੇ ਅੱਗੇ ਵੱਲ ਰਵਾਨਾ ਹੋ ਗਏ। ਸੀਟੂ ਆਗੂ ਮਹਾ ਸਿੰਘ ਰੋੜੀ ਨੇ ਕਿਹਾਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਕਿਸਾਨੀ ਸੰਘਰਸ਼ ਤੋ ਮੁੱਖ ਮੋੜਣ ਲਈ ਹੱਥ ਕੰਡੇ ਅਪਣਾ ਰਹੀ ਹੈ। ਉਨਾਂ ਕਿਹਾਕਿ ਜੇਕਰ ਕਿਸਾਨ ਹੀ ਨਾ ਰਿਹਾ ਤਾ ਸਾਰਾ ਦੇਸ਼ ਰੋਟੀ ਕਿੱਥੋ ਖਾਵੇਗਾ। ਉਨਾਂ ਕਿਹਾ ਕਿ ਜਦ ਤੱਕ ਦੇਸ਼ ਦੇ ਕਿਸਾਨ ਨੂੰ ਇਨਸਾਫ ਨਹੀ ਮਿਲਦਾ ੳਦੋਂ ਤੱਕ ਜਿਹੜਾ ਵੀ ਭਾਜਪਾ ਆਗੂ ਆਵੇਗਾ ਉਸ ਦਾ ਕਿਸਾਨਾ ਵੱਲੋਂ ਇਸੇ ਤਰਰਾ ਵਿਰੋਧ ਕੀਤਾ ਜਾਵੇਗਾ । ਉਨਾਂ ਕਿਹਾਕਿ ਪੰਜਾਬ ਵਿੱਚ ਭਾਜਪਾ ਦੇ ਆਗੂ ਕਿਹੜੇ ਮੂੰਹ ਨਾਲ ਲੋਕਾਂ ਵਿੱਚ ਘੁੰਮ ਰਹੇ ਹਨ ਕੇਂਦਰੀ ਲੀਡਰਸ਼ਿਪ ਇਨਾਂ ਦੀ ਕੋੲ ਗੱਲ ਨਹੀ ਸੁਣਦੀ । ਉਨਾਂ ਕਿਹਾਕਿ ਭਾਜਪਾ ਆਗੂ ਸੁਰਜੀਤ ਜ਼ਿਆਣੀ ਨੇ ਆਪਣੇ ਬਿਆਨ ਦੇ ਕੇ ਕਿਸਾਨਾ ਦੇ ਜਖਮਾਂ ਤੇ ਲੂਣ ਛਿੜਕਿਆ ਹੈ ਮੱਦਦ ਤਾਂ ਕੀ ਕਰਨੀ ਸੀ।