ਹਰੀਸ਼ ਕਾਲੜਾ
- ਦੇਸ਼ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੇ ਕੇਂਦਰ ਸਰਕਾਰ ਦੀਆ ਚੂਲਾਂ ਹਲਾਈਆ-ਧਰਮਿੰਦਰ ਸਿੰਘ
ਰੂਪਨਗਰ, 27 ਮਾਰਚ 2021 - ਤਿਹਾੜ ਜੇਲ੍ਹ ਦਿੱਲੀ ਤੋ ਰਿਹਾਅ ਹੋ ਕੇ ਆਏ ਪਿੰਡ ਘਨੋਲੀ ਵਾਸੀ ਨੋਜਵਾਨ ਧਰਮਿੰਦਰ ਸਿੰਘ ਹਰਮਨ ਦਾ ਕਿਸਾਨ ਮੋਰਚੇ ਦੇ ਆਗੂਆ ਵੱਲੋਂ ਟੋਲ ਪਲਾਜ਼ਾ ਸੋਲਖੀਆ ਵਿਖੇ ਜੋਰਦਾਰ ਸਵਾਗਤ ਕੀਤਾ । ਇਸ ਮੌਕੇ 'ਤੇ ਨੇੜਲੇ ਪਿੰਡ ਦੇ ਕਿਸਾਨ ਤੇ ਹੋਰ ਸਮਾਜਸੇਵੀ ਜਥੇਬੰਦੀਆ ਦੇ ਮੈਂਬਰ ਪਹੁੰਚੇ ਹੋਏ ਸਨ। ਇਸ ਮੌਕੇ ਦੇ ਬੋਲਦਿਆ ਧਰਮਿੰਦਰ ਸਿੰਘ ਨੇ ਕਿਹਾਕਿ ਕਿਸਾਨੀ ਸੰਘਰਸ਼ ਨੇ ਕੇਂਦਰ ਸਰਕਾਰ ਦੀਆ ਚੂਲਾ ਹਲਾ ਕੇ ਰੱਖ ਦਿੱਤੀਆ ਹਨ। ਉਨਾਂ ਕਿਹਾਕਿ ਮੈਨੂੰ ਦਿੱਲੀ ਲਾਲਾ ਕਿਲ੍ਹੇ ਵਾਲੇ ਮਾਮਲੇ ਵਿੱਚ ਪੁਲਿਸ ਨੇ ਦਿੱਲੀ ਤੋ ਚੁੱਕਿਆ ਸੀ ਪੁਲਿਸ ਨੇ ਬਹੁਤ ਤਰੀਕਿਆ ਨਾਲ ਮੇਰੇ ਤੋ ਪੁੱਛਗਿੱਛ ਕੀਤੀ ਜਿਆਦਾ ਜੋਰ ਕਿਸਾਨ ਮੋਰਚੇ ਨੂੰ ਪੈਸੇ ਕਿੱਥੋ ਆ ਰਹੇ ਹਨ ਪੁੱਛਿਆ ਜਾਦਾ ਸੀ।
ਧਰਮਿੰਦਰ ਸਿੰਘ ਨੇ ਕਿਹਾਕਿ ਲੰਗਰਾ ਦੇ ਪ੍ਰਬੰਧਾ ਬਾਰੇ ਪੁੱਛਦੇ ਰਹੇ ਪਰ ਅਸੀ ਇੱਕੋ ਜਵਾਬ ਦਿੱਤਾ ਕਿ ਇਹ ਕਿਸਾਨੀ ਸੰਘਰਸ਼ ਲੋਕ ਚਲਾ ਰਹੇ ਹਨ ਗੁਰੂ ਦੇ ਬੁਖਸ਼ੇ ਲੰਗਰ ਚੱਲ ਰਹੇ ਹਨ । ਉਨਾਂ ਕਿਹਾਕਿ ਗੁਰੂ ਸਾਹਿਬ ਦੀ ਏਨੀ ਕ੍ਰਿਪਾ ਰਹੀ ਕਿ ਅਡੋਲ ਖੜੇ ਰਹੇ। ਉਨਾਂ ਕਿਹਾਕਿ ਮੈ ਕਿਸਾਨ ਜਥੇਬੰਦੀਆ ਆਪਣੇ ਨਗਰ ਨਿਵਾਸੀਆ ਦਾ ਤਹਿ ਦਿਲੋਂ ਧੰਨਵਾਦੀ ਹਾ ਜਿਨ੍ਹਾਂ ਦੀਆ ਕੋਸ਼ਿਸ਼ ਸਦਕਾ ਵੀਰਵਾਰ ਨੂੰ ਰਿਹਾਈ ਹੋਈ ਹੈ। ਉਨਾਂ ਕਿਹਾਕਿ ਪਹਿਲਾ ਵੀ ਕਿਸਾਨੀ ਸੰਘਰਸ਼ ਲਈ ਦਿਨ ਰਾਤ ਲੜਦੇ ਰਹੇ ਹਾਂ ਤੇ ਹੁਣ ਵੀ ਲੜਦੇ ਰਹਾਗੇ।
ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਕਿਸਾਨ ਮੋਰਚੇ ਦੇ ਸੱਦੇ ਤੇ ਹੋਈ ਟਰੈਕਟਰ ਪਰੇਂਡ ਵਿੱਚ ਧਰਮਿੰਦਰ ਸਿੰਘ ਵੀ ਸ਼ਾਮਲ ਸੀ ਜਿਸ ਨੂੰ ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਵਾਲੇ ਮਾਮਲੇ ਵਿੱਚ 2 ਫਰਵਰੀ ਨੂੱ ਚੁੱਕ ਲਿਆ ਸੀ। ਦੱਸਣਯੋਗ ਹੈ ਕਿ ਧਰਮਿੰਦਰ ਸਿੰਘ ਆਪਣਾ ਪਰਿਵਾਰ ਪਾਲਣ ਲਈ ਦਿੱਲੀ ਵਿਖੇ ਕਈ ਸਾਲਾਂ ਤੋ ਟੈਕਸੀ ਚਲਾ ਰਿਹਾ ਹੈ। ਇਸ ਮੌਕੇ ਤੇ ਸੀਟੂ ਆਗੂ ਗੁਰਦੇਵ ਸਿੰਘ ਬਾਗੀ, ਕੁਲਵੰਤ ਸੈਣੀ ਨੇ ਕਿਹਾਕਿ ਜਦੋ ਲੋਕ ਆਪਣੇ ਹੱਕਾਂ ਲਈ ਲੜਦੇ ਹਨ ਤਾਂ ਸਮੇਂ ਦੀਆ ਸਰਕਾਰਾਂ ਧੱਕਾ ਕਰਦੀਆਂ ਹਨ ਇਤਹਾਸ ਇਸ ਗੱਲ ਦਾ ਗਵਾਹ ਹੈ। ਉਨਾਂ ਕਿਹਾਕਿ ਕਿਸਾਨੀ ਸੰਘਰਸ਼ ਹੁਣ ਇੱਕ ਲੋਕ ਲਹਿਰ ਬਣ ਗਿਆ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਦਬਾਇਆ ਨਹੀ ਜਾ ਸਕਦਾ ਕਿਉਕਿ ਸਾਡੀ ਲੜਾਈ ਆਪਣੀ ਹੋਂਦ ਨੂੰ ਬਚਾਉਣ ਲਈ ਹੈ।
ਉਨਾਂ ਕਿਹਾਕਿ ਧਰਮਿੰਦਰ ਸਿੰਘ ਵਰਗੇ ਨੋਜਵਾਨਾ ਦੇ ਸਿਰ ਤੇ ਹੀ ਸੰਘਰਸ਼ ਦੇਸ਼ ਅੰਦਰ ਲਹਿਰ ਬਣਿਆ ਹੈ। ਉਨਾਂ ਕਿਹਾ ਕਿ ਸਾਡੇ ਗੁਰੂਆ ਨੇ ਸਾਨੂੰ ਜਿੱਥੇ ਜ਼ੁਲਮ ਕਰਨ ਤੇ ਵਰਜ਼ਿਆ ਹੈ ਉੱਥੇ ਜੁਲਮ ਸਹਿਣ ਵੀ ਜ਼ੁਲਮ ਦੱਸਿਆ ਹੈ । ਇਸ ਮੋਕੇ ਤੇ ਮਾਸਟਰ ਦਲੀਪ ਸਿੰਘ ,ਗੁਰਇਕਬਾਲ ਸਿੰਘ ੁਬਰਦਾਰ, ਮੋਹਰ ਸਿੰਘ ਖਾਬੜਾਂ, ਰਾਵਿੰਦਰ ਸਿੰਘ ਸੈਣੀ, ਜਗਦੀਪ ਕੋਰ ਢੱਕੀ, ਹਰਪਾਲ ਕੋਰ,ਰੀਮਾ ਰਾਣੀ ਪ੍ਰਧਾਨ ਜਿਲਾ੍ਰਂ ਆਗਣਵਾੜੀ ਯੂਨੀਅਨ, ਸਿਕੰਦਰ ਸਿੰਘ ਖਾਬੜਾ,ਮੁਖਤਿਆਰ ਸਿੰਘ, ਅਜੈਬ ਸਿੰਘ,ਸੁਖਵੀਰ ਸਿੰਘ ਸੁੱਖਾ, ਸਤਨਾਮ ਸਿੰਘ ਮਾਜਰੀ, ਸ਼ਿੰਗਾਰ ਸਿੰਘ ਖਾਬੜਾ, ਸੱਜਣ ਸਿੰਘ, ਕਾਕਾ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ