ਜਗਮੀਤ ਸਿੰਘ
ਭਿੱਖੀਵਿੰਡ 7 ਅਪ੍ਰੈਲ 2021 - ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਕੇ.ਐਮ.ਪੀ. ਸੜਕ ਜਾਮ ਕਰਨ ਲਈ ਜਮਹੂਰੀ ਕਿਸਾਨ ਸਭਾ ਤਹਿਸੀਲ ਭਿੱਖੀਵਿੰਡ ਦੀ ਇਕ ਵਿਸ਼ੇਸ਼
ਮੀਟਿੰਗ ਦਰਬਾਰਾ ਸਿੰਘ ਵਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 10 ਅਪ੍ਰੈਲ ਨੂੰ ਕੇ.ਐਮ.ਪੀ. ਸੜਕ ‘ਤੇ ਲੱਗਣ ਵਾਲੇ ਜਾਮ ਵਿਚ ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਕਾਮਰੇਡ ਅਰਸਾਲ ਸਿੰਘ ਸੰਧੂ, ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਕਾਮਰੇਡ ਕੇਵਲ ਸਿੰਘ ਮਾੜੀ ਕੰਬੋਕੇ ਨੇ ਕਿਹਾ ਕਿ ਧਰਨੇ, ਮੁਜਾਹਰੇ, ਰੇਲ ਗੱਡੀਆਂ ਜਾਮ, ਸੜਕੀ ਟਰੈਫਿਕ ਜਾਮ, ਪੰਜਾਬ ਬੰਦ, ਦੋ ਵਾਰ ਸਫਲ ਭਾਰਤ ਬੰਦ, ਅੰਦੋਲਨ ਨੂੰ ਵਿਦੇਸ਼ਾਂ ਵਿਚ ਲੋਕਾਂ ਦੀ ਹਮਾਇਤ, ਸੈਕੜੇ ਕਿਸਾਨਾਂ ਦੀ ਕੁਰਬਾਨੀਆਂ ਘੋਲਦੇ ਲੇਖੇ ਲੱਗਣ ਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਇਸ ਅੰਦੋਲਨ ਪ੍ਰਤੀ ਧਾਰਨ ਕੀਤਾ ਤਾਨਾਸ਼ਾਹੀ ਵਤੀਰਾ ਤੇ ਕੀਤਾ ਜਾ ਰਿਹਾ ਕੂੜ ਪ੍ਰਚਾਰ ਘੋਲ ਨੂੰ ਅੱਗੇ ਵੱਧਣ ਤੋਂ ਨਹੀਂ ਰੋਕ ਸਕਿਆ, ਲੰਮਾ ਹੋ ਰਿਹਾ ਘੋਲ ਮੋਦੀ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ।
ਉਪਰੋਕਤ ਆਗੂਆਂ ਨੇ ਪੰਜਾਬ ਦੇ ਕਿਸਾਨਾਂ, ਮਜਦੂਰਾਂ, ਲੋਕਾਂ ਨੂੰ 10 ਅਪ੍ਰੈਲ ਦੇ ਸੜਕੀ ਜਾਮ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਚਮਨ ਲਾਲ ਦਰਾਜਕੇ, ਬਚਿੱਤਰ ਸਿੰਘ ਮੱਖੀ ਕਲਾਂ, ਜਥੇਦਾਰ ਕੁਲਵੰਤ ਸਿੰਘ, ਗੁਰਨਾਮ ਸਿੰਘ ਬਾਸਰਕੇ, ਬਲਦੇਵ ਸਿੰਘ ਰਾਜੋਕੇ, ਬਲਵੰਤ ਸਿੰਘ ਕੰਬੋਕੇ, ਹਰਨੰਦ ਸਿੰਘ ਬਲਿਆਂ ਵਾਲਾ, ਸਰੂਪ ਸਿੰਘ ਬੂੜਚੰਦ, ਗੁਰਦਿਆਲ ਸਿੰਘ ਵਾਂ, ਸਕੱਤਰ ਸਿੰਘ ਤਪਾ ਬਾਠ ਮੌਜੂਦ ਸਨ।