ਸਰੀ ‘ਚ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਰੋਡ ਮਾਰਚ
ਹਰਦਮ ਮਾਨ
ਸਰੀ, 2 ਅਪ੍ਰੈਲ 2021-ਸਤਿਕਾਰ ਕਮੇਟੀ ਕੈਨੇਡਾ ਦੀ ਅਗਵਾਈ ਹੇਠ ਸਰੀ ਵਿਚ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਰੋਡ ਮਾਰਚ ਕੀਤਾ ਗਿਆ। ਇਸ ਮਾਰਚ ਵਿਚ ਸ਼ਾਮਲ ਬਜ਼ੁਰਗਾਂ, ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਨੇ ਕਿੰਗ ਜਾਰਜ ਅਤੇ 88 ਐਵੀਨਿਊ ਦੇ ਇੰਟਰ ਸੈਕਸ਼ਨ ਤੇ ਖੜ੍ਹ ਕੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕੀਤਾ।
ਇਹ ਮਾਰਚ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਅਤੇ ਲੱਗਭੱਗ ਦੋ ਕਿਲੋਮੀਟਰ ਦਾ ਸਫਰ ਤਹਿ ਕਰਦਾ ਹੋਇਆ ਇਹ ਮਾਰਚ ਬੀਅਰ ਕਰੀਕ ਪਾਰਕ ਵਿਚ ਪੁੱਜਿਆ ਜਿੱਥੇ ਦੋ ਘੰਟੇ ਚੌਕ ਵਿਚ ਖੜ੍ਹ ਕੇ ਭਾਰਤ ਵਿਚ ਲਾਗੂ ਕੀਤੇ ਜਾ ਰਹੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।
ਸਤਿਕਾਰ ਕਮੇਟੀ ਕੈਨੇਡਾ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਚੌਕ ਵਿੱਚੋਂ ਗੁਜ਼ਰਨ ਵਾਲੇ ਹਜਾਰਾਂ ਵਾਹਨ ਚਾਲਕਾਂ ਨੇ ਹਾਰਨ ਮਾਰ ਕੇ ਪ੍ਰਦਰਸ਼ਨਕਾਰੀਆਂ ਪ੍ਰਤੀ ਆਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ। ਮਾਰਚ ਦੀ ਸਮਾਪਤੀ ਉਪਰ ਕੁਲਦੀਪ ਸਿੰਘ ਸੇਖੋਂ ਨੇ ਮਾਰਚ ਵਿਚ ਸ਼ਾਮਲ ਸਭਨਾਂ ਦਾ ਧੰਨਵਾਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com