ਅਸ਼ੋਕ ਵਰਮਾ
ਬਠਿੰਡਾ, 24 ਮਾਰਚ 2021 - ਅੱਜ ਦਿੱਲੀ ਮੋਰਚੇ ਵਿੱਚ ਟਿਕਰੀ ਬਾਰਡਰ ਤੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਬਖਤੂ ਦਾ ਕਿਸਾਨ ਭੋਲਾ ਸਿੰਘ (70)ਸ਼ਹੀਦ ਹੋ ਗਿਆ ਹੈ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮੋਠੂ ਸਿੰਘ ਕੋਟੜਾ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੋਲਾ ਸਿੰਘ ਪੰਜ ਦਿਨ ਪਹਿਲਾਂ ਦਿੱਲੀ ਮੋਰਚੇ ਵਿੱਚ ਪਹੁੰਚਿਆ ਸੀ । ਅੱਜ ਸਵੇਰੇ ਦੱਸ ਵਜੇ ਉਸ ਨੂੰ ਘਬਰਾਹਟ ਮਹਿਸੂਸ ਹੋਈ ਤਾਂ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੱਕ ਭੋਲਾ ਸਿੰਘ ਦੀ ਉਸ ਦੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਦੱਸਿਆ ਕਿ ਉਸ ਦੀ ਮਿ੍ਰਤਕ ਦੇਹ ਨੂੰ ਬਹਾਦਰਗੜ੍ਹ ਦੇ ਹਸਪਤਾਲ ਵਿਚ ਰੱਖ ਦਿੱਤਾ ਗਿਆ ਹੈ । ਭੋਲਾ ਸਿੰਘ ਦੇ ਇੱਕ ਬੇਟਾ ਤੇ ਬੇਟੀ ਹਨ ਜੋ ਵਿਆਹੇ ਹੋਏ ਹਨ। ਉਸ ਦੇ ਪਰਿਵਾਰ ਸਿਰ ਸੁਸਾਇਟੀ ਆੜ੍ਹਤੀਏ ਅਤੇ ਬੈਂਕ ਦਾ 12 ਲੱਖ ਰੁਪਏ ਦਾ ਕਰਜਾ ਹੈ ਅਤੇ ਪਰਿਵਾਰ ਕੋਲ ਸਿਰਫ ਦੋ ਏਕੜ ਜਮੀਨ ਹੈ । ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਸਰਕਾਰ ਤੋਂ ਪਰਿਵਾਰ ਨੂੰ ਦੱਸ ਲੱਖ ਰੁਪਏ ਦਾ ਤੁਰੰਤ ਮੁਆਵਜ਼ਾ ਦੇਣ ,ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ।