ਚੰਡੀਗੜ੍ਹ, 25 ਮਾਰਚ 2021 - ਚੰਡੀਗੜ੍ਹ ਪਹੁੰਚੇ ਕਿਸਾਨਾ ਆਗੂ ਰੁਲਦੂ ਸਿੰਘ ਮਾਨਸਾ ਨੇ 26 ਮਾਰਚ ਨੂੰ ਭਾਰਤ ਬੰਦ ਬਾਰੇ ਬੋਲਦਿਆਂ ਕਿਹਾ ਕਿ ਇਹ ਪਹਿਲੇ ਭਾਰਤ ਬੰਦ ਨਾਲ਼ੋਂ ਅਲੱਗ ਹੋਵੇਗਾ। ਇਸ ਵਿੱਚ ਦੇਸ਼ ਦੀਆਂ ਕਈ ਹੋਰ ਜੱਥੇਬੰਦੀਆਂ ਵੀ ਕਿਸਾਨਾਂ ਦਾ ਸਾਥ ਦੇਣਗੀਆਂ। ਉਨ੍ਹਾਂ ਕਿਹਾ ਕਿ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ 12 ਘੰਟੇ ਲਈ ਭਾਰਤ ਬੰਦ ਹੋਵੇਗਾ।
ਸਿਆਸੀ ਪਾਰਟੀਆਂ ਬਾਰੇ ਬੋਲਦਿਆਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਨੀ ਹੈ ਤੇ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੈ। ਭਾਵੇਂ ਉਹ ਬਾਦਲ ਹੋਣ, ਕੇਜਰੀਵਾਲ ਜਾਂ ਕੈਪਟਨ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿੱਧਾ ਵਿਰੋਧ ਭਾਜਪਾ ਨਾਲ ਹੈ ਤੇ ਉਹ ਸਾਰਿਆਂ ਨੂੰ ਇਹ ਪਹਿਲੋਂ ਹੀ ਕਹਿ ਚੁੱਕੇ ਨੇ ਕਿ ਇਕੱਲਾ ਭਾਜਪਾ ਦਾ ਹੀ ਡਟ ਕੇ ਵਿਰੋਧ ਕਰਨਾ ਤੇ ਹਰ ਕਿਸੇ ਸਿਆਸੀ ਪਾਰਟੀ ਦਾ ਨਾਂਅ ਲੈ ਕੇ ਵਿਰੋਧ ਨਹੀਂ ਕਰਨਾ।
ਮਾਨਸਾ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ ਉਨ੍ਹਾਂ ਕੋਲ ਹੁਣ ਤਿੰਨ ਰਾਹ ਨੇ। ਪਹਿਲਾ ਅੰਦੋਲਨ ਨੂੰ ਲੰਬਾ ਖਿੱਚ ਸਕਦੇ ਨੇ। ਦੂਜਾ ਸਰਕਾਰ ਨਾਲ ਕੋਈ ਅਟਾ ਸਟਾ ਕਰ ਲੈਣ ਤੇ ਤੀਸਰਾ ਪਿੰਡਾਂ 'ਚ ਡਾਂਗਾਂ ਲੈ ਕੇ ਬੈਠ ਜਾਈਏ ਤੇ ਜੇ ਕੋਈ ਬਿਜਲੀ ਕੁਨੈਕਸ਼ਨ ਕੱਟੂ ਜਾਂ ਪਿੰਡਾਂ 'ਚ ਵੜੂ ਤਾਂ ਅਸੀਂ ਦੇਖਲਾਂਗੇ।
ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵਲ਼ੋ ਪਾਸ ਕੀਤੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਦੇ ਬੈਠੇ ਚਾਰ ਮਹੀਨੇ ਦਾ ਸਮਾਂ ਹੋ ਜਾਣ ਜਿਸ ਦੇ ਚੱਲਦਿਆਂ ਕਿਸਾਨਾਂ ਵੱਲੋ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ।