ਜੀ ਐਸ ਪੰਨੂ
- 23 ਮਾਰਚ ਨੂੰ ਸਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਨੌਜਵਾਨ ਕੇਸਰੀ ਪੱਗਾਂ ਬੰਨਕੇ ਦਿੱਲੀ ਪਹੁੰਚਣ: ਸੋਨੀਆ ਮਾਨ
ਪਾਤੜਾਂ : 14 ਮਾਰਚ 2021 - ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਧਰਨਿਆਂ ਦੀ ਮਜ਼ਬੂਤੀ ਲਈ ਜਵਾਨੀ ਸੰਗ ਕਿਸਾਨੀ ਦੇ ਨਾਅਰਿਆਂ ਨਾਲ਼ ਪਾਤੜਾਂ ਸਮਾਣਾ ਇਲਾਕੇ ਦੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਇਹ ਮਾਰਚ ਕਕਰਾਲਾ ਭਾਈਕਾ ਦੀ ਅਨਾਜ ਮੰਡੀ ਤੋੰ ਸ਼ੁਰੂ ਕਰਕੇ ਦੇਧਨਾ,ਪਾਤੜਾਂ ਸ਼ਹਿਰ,ਚੁਨਾਗਰਾ,ਹਰਿਆਊ,ਸੇਲਵਾਲਾ,ਖਾਂਗ ਹੁੰਦਾ ਹੋਇਆ ਖਨੌਰੀ ਹੋ ਕੇ ਢਾਬੀ ਗੁੱਜਰਾਂ ਵਿਖੇ ਸਮਾਪਤ ਹੋਇਆ।
ਇਸ ਮਾਰਚ ਵਿੱਚ ਇਲਾਕੇ ਦੇ ਸੈੰਕੜੇ ਨੌਜਵਾਨਾਂ ਨੇ ਆਪਣੇ ਮੋਟਰਸਾਈਕਲਾਂ ਸਮੇਤ ਸ਼ਮੂਲੀਅਤ ਕੀਤੀ ਕਿਹਾ ਕਿ ਨੋਜਵਾਨ ਕਿਸਾਨ ਮੋਰਚੇ ਦੇ ਨਾਲ ਹਨ ਤੇ ਸੰਘਰਸ਼ ਭਾਵੇਂ ਕਿੰਨਾ ਵੀ ਲੰੰਬਾ ਹੋ ਜਾਵੇ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਕੇ ਰਹਾਂਗੇ ਅਤੇ ਸੋਨੀਆ ਮਾਨ ਉੱਘੀ ਅਦਾਕਾਰਾ ਨੇ ਵੀ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸੋਨੀਆ ਮਾਨ ਮਾਰਚ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਈ ਤੇ ਨੋਜਵਾਨਾ ਨਾਲ ਮੋਟਰਸਾਈਕਲ ਮਾਰਚ ਵਿੱਚ ਸ਼ਾਮਲ ਰਹੀ ਹੈ ਤੇ ਕਿਹਾਂ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਨੌਜਵਾਨ ਕੇਸਰੀ ਪੱਗਾਂ ਬੰਨਕੇ ਦਿੱਲੀ ਪਹੁੰਚਣ ਤੇ ਮੋਰਚੇ ਸ਼ਾਮਲ ਹੋਣ।