ਨਵਾਂਸ਼ਹਿਰ 25 ਮਾਰਚ 2021 - ਕਿਰਤੀ ਕਿਸਾਨ ਯੂਨੀਅਨ ਵਲੋਂ 26 ਮਾਰਚ ਨੂੰ ਭਾਰਤ ਬੰਦ ਦੀ ਤਿਆਰੀ ਸਬੰਧੀ ਪਿੰਡ ਚਾਹੜ ਮਜਾਰਾ ਵਿਖੇ ਜਾਗੋ ਕੱਢੀ ਗਈ। ਜਿਸ ਦੀ ਅਗਵਾਈ ਔਰਤਾਂ ਨੇ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਕੁਲਦੀਪ ਸਿੰਘ, ਜਰਨੈਲ ਸਿੰਘ,ਪਰਮਜੀਤ ਸਿੰਘ ਸ਼ਹਾਬਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਮਜਦੂਰ ਅਤੇ ਦੂਸਰੇ ਵਰਗਾਂ ਲਈ ਘਾਤਕ ਹਨ।
ਇਹ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੀਆਂ ਤਿਜੌਰੀਆਂ ਭਰਨ ਵਾਲੇ ਹਨ। ਉਹਨਾਂ ਕਿਹਾ ਇਹਨਾਂ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਜਿੰਨੇ ਵੀ ਸੱਦੇ ਦਿੱਤੇ ਉਹ ਸਾਰੇ ਸਫਲ ਰਹੇ ਹਨ। ਸਾਨੂੰ 26 ਮਾਰਚ ਦੇ ਭਾਰਤ ਦੇ ਸੱਦੇ ਨੂੰ ਜੋਰਾਂ ਸ਼ੋਰਾਂ ਨਾਲ ਸਫਲ ਕਰਨਾ ਚਾਹੀਦਾ ਹੈ। ਉਹਨਾਂ 26 ਮਾਰਚ ਨੂੰ ਲੰਗੜੋਆ ਬਾਈਪਾਸ ਉੱਤੇ ਕਿਸਾਨਾਂ ਵਲੋਂ ਲਾਏ ਜਾ ਰਹੇ ਜਾਮ ਵਿਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।
ਇਸ ਮੌਕੇ ਸਤਵਿੰਦਰ ਸਿੰਘ, ਗੁਰਦਾਵਰ ਸਿੰਘ,ਬਲਿਹਾਰ ਸਿੰਘ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਬਹਾਦਰ ਸਿੰਘ, ਜੋਗਾ ਸਿੰਘ ,ਮੰਗਲ ਸਿੰਘ, ਮੱਖਣ ਸਿੰਘ, ਮਨਜੀਤ ਕੌਰ, ਹਰਭਜਨ ਕੋਰ ,ਜਸਵਿੰਦਰ ਕੌਰ ,ਕੁਲਦੀਪ ਕੌਰ ਤਰਸੇਮ ਕੌਰ ਵੀ ਹਾਜਰ ਸਨ।