ਨਵੇਂ ਜੋੜੇ ਨੇ ਕਿਸਾਨ ਮੋਰਚੇ ਵਾਲੀ ਥਾਂ 'ਤੇ ਲਈਆਂ ਲਾਵਾਂ-ਫੇਰੇ
ਰੀਵਾ (ਮੱਧ ਪ੍ਰਦੇਸ਼) [ਭਾਰਤ], 19 ਮਾਰਚ 2021 - ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੀ ਹਮਾਇਤ 'ਚ ਇੱਕ ਜੋੜਾ ਵੀਰਵਾਰ ਨੂੰ ਰੀਵਾ ਵਿੱਚ ਇੱਕ ਕਿਸਾਨ ਅੰਦੋਲਨ ਵਾਲੀ ਥਾਂ ’ਤੇ ਵਿਆਹ ਦੇ ਬੰਧਨ 'ਚ ਬੱਝਿਆ।
ਵਿਆਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾੜੇ ਸਚਿਨ ਸਿੰਘ ਨੇ ਕਿਹਾ: “ਕਿਸਾਨ ਅੰਦੋਲਨ 3 ਜਨਵਰੀ ਤੋਂ ਚੱਲ ਰਿਹਾ ਹੈ, ਕਿਸਾਨ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਉਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਕਿਸਾਨ ਇੱਥੇ ਹਰਤਰ੍ਹਾਂ ਦੇ ਸਮਾਗਮ ਕਰ ਰਹੇ ਹਨ। ਇਥੇ ਜਨਮਦਿਨ ਵੀ ਮਨਾਇਆ ਜਾ ਚੁੱਕਾ ਹੈ। ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਘਰਾਂ ਨੂੰ ਰਵਾਨਾ ਨਹੀਂ ਹੋਵਾਂਗੇ। " ਸਚਿਨ ਦੇ ਪਿਤਾ ਰਾਮਜੀਤ ਸਿੰਘ, ਜੋ ਮੱਧ ਪ੍ਰਦੇਸ਼ ਕਿਸਾਨ ਸਭਾ ਨਾਲ ਜੁੜੇ ਹੋਏ ਹਨ, ਨੇ ਕਿਹਾ ਕਿ ਉਹ ਸਰਕਾਰ ਨੂੰ ਸਖਤ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜਦੋਂ ਤੱਕ ਖੇਤ ਕਾਨੂੰਨਾਂ ਨੂੰ ਰੱਦ ਨਹੀਂ ਕੀਤੇ ਜਾਂਦੇ ਉਹ ਇਸ ਥਾਂ ਨੂੰ ਨਹੀਂ ਛੱਡਣਗੇ।