ਗੌਰਵ ਮਾਨਿਕ
ਫ਼ਿਰੋਜ਼ਪੁਰ 15 ਅਪ੍ਰੈਲ 2021--ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਲਗਾਤਾਰ ਬੀਜੇਪੀ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੀਆਂ ਹੀ ਕੁੱਝ ਤਸਵੀਰਾਂ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੀਆਂ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਰ ਐਸ ਐਸ ਦੇ ਆਗੂ ਰਾਮ ਗੁਪਾਲ ਵੱਲੋਂ 13 ਅਪ੍ਰੈਲ ਨੂੰ ਖੇਤੀ ਬਿੱਲਾਂ ਦੇ ਫਾਇਦੇ ਸਮਝਾਉਣ ਲਈ ਇੱਕ ਮੀਟਿੰਗ ਕੀਤੀ ਜਾ ਰਹੀ ਸੀ।
ਜਿਸ ਦੀ ਭਿਣਕ ਜਥੇਬੰਦੀਆਂ ਨੂੰ ਲੱਗਣ ਤੇ ਮੌਕੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਨਸ਼ਾ ਮੁਕਤ ਕਮੇਟੀ ਮੱਲਾਂ ਵਾਲਾ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਨਾਅਰੇਬਾਜ਼ੀ ਕਰ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਉੱਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬੜੀ ਮੁਸ਼ਕਲ ਨਾਲ ਮਾਹੌਲ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਫ਼ਿਰੋਜ਼ਪੁਰ ਵਿਚ ਆਰਐੱਸਐੱਸ ਦੇ ਸੀਨੀਅਰ ਪ੍ਰਚਾਰਕ ਰਾਮ ਗੋਪਾਲ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ ਰਾਮ ਗੋਪਾਲ ਨੂੰ ਤਾਂ ਕੁਝ ਨਹੀਂ ਹੋਇਆ ਲੇਕਿਨ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ , ਫ਼ਿਰੋਜ਼ਪੁਰ ਪੁਲਿਸ ਦੁਆਰਾ ਪੜਤਾਲ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਰਾਮ ਗੋਪਾਲ ਜੋ ਕਿ ਪਿੰਡ ਨਿਹਾਲਾ ਲਵੇਰਾ ਜੋ ਦਰਸ਼ਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨਿਹਾਲਾ ਲਵੇਰਾ ਦੇ ਘਰ ਉਹ ਆਪਣੀ ਵੱਡੀ ਨੰਬਰ PB-22L-0041 ਕਾਰ BMW ਸਮੇਤ ਇਕ ਨੰਬਰ UP-14-CB-4949 ਸਵਿਫਟ ਕਾਰ ਤੇ ਆਇਆ ਸੀ ਜਿੱਥੇ ਕਿਸਾਨ ਜਥੇਬੰਦੀਆਂ ਦੇ
200-250 ਮੈਂਬਰ ਇਕੱਠੇ ਹੋਏ ਸਨ।
ਉੱਥੋਂ ਕਿਸਾਨ ਜਥੇਬੰਦੀਆਂ ਵੱਲੋਂ ਰਾਮ ਗੋਪਾਲ ਦਾ ਘਿਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਪੁਲੀਸ ਮੁਤਾਬਿਕ ਸਕਿਉਰਿਟੀ ਦੀ ਮਦਦ ਨਾਲ ਰਾਮ ਗੋਪਾਲ ਨੂੰ ਸਹੀ ਸਲਾਮਤ ਉੱਥੋਂ ਭੇਜ ਦਿੱਤਾ ਸੀ , ਵਕਤ 07, 30 ਵਜੇ ਸ਼ਾਮ ਜਦ ਪਿੰਡ ਬੱਗੇ ਵਾਲਾ ਕੋਲ ਪੁੱਜਾ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੀਆਂ ਉਕਤ ਗੱਡੀਆਂ ਦੇ ਅੱਗੇ ਚਿੱਟੇ ਰੰਗ ਦੀ ਸਵਿਫਟ ਕਾਰ ਲਿਆ ਕੇ ਖੜ੍ਹੀ ਕਰ ਦਿੱਤੀ ਅਤੇ ਉਤਰ ਕੇ ਰਾਮ ਗੋਪਾਲ ਦੀ ਗੱਡੀ ਤੇ ਹਮਲਾ ਕੀਤਾ ਤੇ ਗੱਡੀ ਦੀ ਤੋੜ ਭੰਨ ਕੀਤੀ ਪਰ ਉੱਥੋਂ ਜਿਵੇਂ ਕਿਵੇਂ ਨਿਕਲ ਗਏ.ਇਸ ਸੰਬੰਧ ਵਿਚ ਪੁਲਸ ਨੇ ਪੰਜ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।