ਕਾਲੇ ਦਿਨ 26 ਮਈ ਨੂੰ ਪੂਰੇ ਪੰਜਾਬ ਵਿਚ ਸਾੜੇ ਜਾਣਗੇ ਮੋਦੀ ਦੇ ਪੁਤਲੇ
ਦੀਪਕ ਜੈਨ
ਜਗਰਾਉਂ, 22 ਮਈ 2021 - ਜਗਰਾਉਂ ਆਲ ਇੰਡੀਆ ਕਿਸਾਨ ਸਭਾ ਤਹਿਸੀਲ ਵਿਚ ਪਾਰਟੀ ਮੀਟਿੰਗ ਅਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਪਾਰਟੀ ਦਫ਼ਤਰ ਜਗਰਾਉਂ ਵਿਖੇ ਹੋਈ ਮੀਟਿੰਗ ਦੌਰਾਨ ਦੱਸਿਆ ਕਿ ਮੋਰਚੇ ਦੇ ਫੈਸਲੇ ਮੁਤਾਬਕ 26 ਮਈ ਨੂੰ ਕੁੱਲ ਹਿੰਦ ਕਿਸਾਨ ਸਭਾ ਜਗਰਾਉਂ ਤਹਿਸੀਲ ਦੇ ਸਾਰੇ ਪਿੰਡਾਂ ਵਿੱਚ ਮੋਦੀ ਦੇ ਪੁਤਲੇ ਫੂਕੇ ਜਾਣਗੇ ਤੇ ਸਾਰੇ ਘਰਾਂ ਅਤੇ ਵਹੀਕਲਾਂ ਉਪਰ ਕਾਲੇ ਝੰਡੇ ਲਗਾਏ ਜਾਣਗੇ । 26 ਮਈ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ ਅਤੇ ਮੋਦੀ ਸਰਕਾਰ ਦੇ 07 ਸਾਲ ਤੇ ਸੰਯੁਕਤ ਮੋਰਚੇ ਦੇ 06 ਮਹੀਨੇ ਪੂਰੇ ਹੋਣ ਜਾ ਰਹੇ ਹਨ। 29 ਮਈ ਨੂੰ ਕਿਸਾਨ ਸਭਾ ਜਗਰਾਉਂ ਵੱਲੋਂ ਇਕ ਵੱਡਾ ਜਥਾ ਦਿੱਲੀ ਨੂੰ ਰਵਾਨਾ ਹੋਵੇਗਾ ।
ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੋਦੀ ਸਰਕਾਰ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਦੇ ਨਾਲ ਨਾਲ ਇਨ੍ਹਾਂ ਨੂੰ ਜੀਐੱਸਟੀ ਚੋਂ ਵੀ ਮੁਕਤ ਕਰੇ ਅਤੇ ਖਾਦ 'ਚ ਕੀਤੇ ਵਾਧੇ ਵਾਪਸ ਲਏ ਜਾਣ । ਲਾਕਡਾਊਨ ਵਿੱਚ ਕੇਰਲਾ ਸੂਬੇ ਦੀ ਤਰ੍ਹਾਂ ਬਿਜਲੀ ਬਿੱਲ ਮੁਆਫ ਕੀਤੇ ਜਾਣ , ਰਾਸ਼ਨ ਅਤੇ 5000 ਰੁਪਏ ਪ੍ਰਤੀ ਵਿਅਕਤੀ ਨੂੰ ਦਿੱਤਾ ਜਾਵੇ।
ਇਸ ਮੌਕੇ ਤਹਿਸੀਲ ਸਕੱਤਰ ਜਗਰਾਉਂ ਕੁੱਲ ਹਿੰਦ ਕਿਸਾਨ ਸਭਾ ਗੁਰਦੀਪ ਸਿੰਘ ਕੋਟ ਉਮਰਾ , ਕਿਸਾਨ ਆਗੂ ਨਿਰਮਲ ਸਿੰਘ ਧਾਲੀਵਾਲ , ਸੀਟੂ ਆਗੂ ਮੁਖਤਿਆਰ ਸਿੰਘ ਢੋਲਣ , ਨੌਜਵਾਨ ਸਭਾ ਆਗੂ ਹਰਮਿੰਦਰ ਸਿੰਘ , ਭਰਪੂਰ ਸਿੰਘ , ਡਾ ਜਗਜੀਤ ਸਿੰਘ ਡਾਂਗੀਆਂ , ਮਿਸਤਰੀ ਜੋਗਿੰਦਰ ਸਿੰਘ ਮਧੇਪੁਰ , ਬਲਦੇਵ ਸਿੰਘ ਰੂਮੀ , ਜਗਦੀਪ ਸਿੰਘ ਪਰਬਾ , ਹਰਪਿੰਦਰ ਸਿੰਘ ਵਲੀਪੁਰ ਕਲਾਂ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਹਾਜ਼ਰ ਸਨ ।