ਕਿਸਾਨ ਆਗੂ ਰਾਜੇਵਾਲ ਕਿਸਾਨਾਂ ਦਾ ਦਿੱਗਜ਼ ਲੀਡਰ : ਦਲਜੀਤ ਸਿੰਘ ਗਿੱਲ
ਜਗਮੀਤ ਸਿੰਘ
ਭਿੱਖੀਵਿੰਡ 1 ਮਈ 2021 - ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਿਸਾਨਾਂ ਦੇ ਦਿੱਗਜ਼ ਲੀਡਰ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲਜੀਤ ਸਿੰਘ ਗਿੱਲ ਸੀਨੀਅਰ ਟਕਸਾਲੀ ਆਗੂ ਨੇ ਸਪੱਸ਼ਟ ਕੀਤਾ ਕਿ ਅੱਜ ਪੰਜਾਬ ਅਤੇ ਦੇਸ਼ ਨੂੰ ਰਾਜੇਵਾਲ ਵਰਗਿਆਂ ਕਿਸਾਨ ਨੇਤਾਵਾਂ ਦੀ ਬਹੁਤ ਜਰੂਰਤ, ਤਾਂ ਹੀ ਸੂਬੇ ਚ ਵਧੀਆ ਮਾਹੌਲ ਸਿਰਜਿਆ ਜਾ ਸਕੇ । ਉਨਾ ਕਿਹਾ ਰਾਜੇਵਾਲ ਸਾਹਿਬ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਨਾਲ ਕਿਸਾਨੀ ਸਮੱਸਿਆਵਾਂ ਬਾਰੇ ਵਧੀਆ ਮਾਹੌਲ ਚ ਗੱਲ ਹੋਈ ਤੇ ਬੀਤੇ ਕਈ ਦਿਨਾਂ ਤੋ ਉੱਠ ਰਹੀਆਂ ਅਫਵਾਹਾਂ ਬਾਰੇ ਵੀ ਗੱਲ ਕੀਤੀ ਕਿ ਕਿਸਾਨੀ ਘੋਲ ਖਤਮ ਹੋ ਰਿਹਾ ਹੈ।
ਦਲਜੀਤ ਸਿੰਘ ਗਿੱਲ ਅਮਰਕੌਟ ਨੇ ਕਿਹਾ ਕਣਕ ਦਾ ਸੀਜ਼ਨ ਹੋਣ ਦੇ ਕਾਰਨ ਕੁਝ ਕਿਸਾਨ ਮੋਰਚੇ ਤੋਂ ਆਪਣੀ ਕਣਕ ਦੀ ਕਟਾਈ ਲਈ ਵਾਪਸ ਪਹੁੰਚੇ ਸਨ, ਕਣਕਾਂ ਦੀ ਕਟਾਈ ਤਕਰੀਬਨ ਹੋ ਚੁੱਕੀ ਹੈ ਹੁਣ ਕਿਸਾਨਾਂ ਦਾ ਸ਼ੰਘਰਸ਼ ਪਹਿਲਾਂ ਦੀ ਤਰ੍ਹਾਂ ਸੂਰਜ ਵਾਂਗ ਮੁੜ ਚਮਕੇਗਾ ! ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਲਤ ਨੀਤੀਆਂ ਦੇ ਕਾਰਨ ਜਿੱਥੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਰੁਲ ਰਿਹਾ ਉੱਥੇ ਦੂਜੇ ਪਾਸੇ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਰੋਜਗਾਰ ਦੀ ਖਾਤਰ ਵਿਦੇਸ਼ਾਂ ਵੱਲ ਨੂੰ ਧੜਾਧੜ ਭੱਜੀ ਜਾ ਰਹੀ ਹੈ, ਕਿਉਂਕਿ ਦੇਸ਼ ਭਾਰਤ ਵਿਚ ਰੋਜ਼ਗਾਰ ਦੇ ਸਾਧਨ ਭਰਿਸ਼ਟ ਲੀਡਰਾਂ ਵੱਲੋਂ ਖਤਮ ਕੀਤੇ ਜਾ ਰਹੇ ਹਨ।
ਦਲਜੀਤ ਸਿੰਘ ਗਿੱਲ ਅਮਰਕੋਟ ਨੇ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਕਰਾਰ ਦਿੰਦਿਆਂ ਕਿਹਾ ਕਿ ਇਹ ਪਾਰਟੀਆ ਅੰਦਰ ਖਾਤੇ ਸਾਂਠ-ਗਾਂਠ ਕਰਕੇ ਵੋਟਰਾਂ ਨੂੰ ਬੁੱਧੂ ਬਣਾ ਕੇ ਦੇਸ਼ ਭਾਰਤ, ਸੂਬਾ ਪੰਜਾਬ ਤੇ ਰਾਜ ਕਰਕੇ ਆਪਣੇ ਘਰ ਭਰ ਰਹੇ ਹਨ ਜਦੋਂ ਕਿ ਦੂਸਰਿਅਾ ਦੇ ਘਰ ਖਾਲੀ ਕਰੀ ਜਾ ਰਹੇ ਹਨ।