ਕਿਸਾਨ ਮੋਰਚੇ ਨਾਲ ਜੁੜੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਨੂੰ ਸਸਪੈਂਡ ਕਰਨ ਦਾ ਵਿਰੋਧ ਅਤੇ ਨਿਖੇਦੀ
- ਕਿਸਾਨ ਆਗੂ ਚੌਧਰੀ ਅਜੀਤ ਸਿੰਘ ਦੇ ਦੇਹਾਂਤ ਤੇ ਸ਼ੋਕ ਅਤੇ ਸ਼ਰਧਾਂਜਲੀ
- ਵਾਢੀ ਤੋਂ ਬਾਅਦ, ਕਿਸਾਨ ਦਿੱਲੀ ਮੋਰਚਿਆਂ ਤੇ ਵਾਪਸ ਆਉਣੇ ਸ਼ੁਰੂ ਹੋਏ
ਨਵੀਂ ਦਿੱਲੀ, 6 ਮਈ 2021 - 161 ਵਾਂ ਦਿਨ
ਦੇਸ਼ ਦੇ ਸਾਬਕਾ ਖੇਤੀਬਾੜੀ ਮੰਤਰੀ ਅਤੇ ਕਿਸਾਨ ਆਗੂ ਚੌਧਰੀ ਅਜੀਤ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਸਯੁੰਕਤ ਕਿਸਾਨ ਮੋਰਚਾ ਚੌਧਰੀ ਅਜੀਤ ਸਿੰਘ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹੈ। ਅਜੀਤ ਸਿੰਘ ਨੇ ਹਮੇਸ਼ਾਂ ਹੀ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਕਿਸਾਨਾਂ ਦੇ ਦਰਦ ਨੂੰ ਅੱਗੇ ਰੱਖਿਆ ਸੀ।ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਂਦੀਆਂ ਹੋਇਆ ਅਜੀਤ ਸਿੰਘ ਨੇ ਇਸ ਕਿਸਾਨ ਅੰਦੋਲਨ ਦੀ ਵੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
ਸੋਸ਼ਲ ਮੀਡੀਆ ਅਕਾਊਂਟ ਜੋ ਮੌਜੂਦਾ ਕਿਸਾਨ ਲਹਿਰ ਨੂੰ ਕਵਰ ਕਰ ਰਹੇ ਹਨ, ਉਨ੍ਹਾਂ ਤੇ ਸਰਕਾਰ ਵਲੋਂ ਲਗਾਤਾਰ ਹਮਲੇ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਬੰਦ ਕੀਤੇ ਗਏ ਸਨ। ਇਸ ਤੋਂ ਬਾਅਦ ਅੰਦੋਲਨ ਨਾਲ ਜੁੜੇ ਹੋਰ ਸੁਤੰਤਰ ਪੇਜਾਂ ਨੂੰ ਵੀ ਸਸ੍ਪੇੰਡ ਕਰ ਦਿੱਤਾ ਗਿਆ ਸੀ। ਸਰਕਾਰ ਨੇ ਮੋਰਚੇ ਤੇ ਇੰਟਰਨੈੱਟ 'ਤੇ ਪਾਬੰਦੀ ਲਗਾ ਕੇ ਇਕ ਪਾਸੜ ਏਜੰਡਾ ਵੀ ਫੈਲਾਇਆ ਸੀ। ਕੱਲ੍ਹ ਅਮਨਬਾਲੀ ਟਵਿੱਟਰ ਹੈਂਡਲ ਨੂੰ ਭਾਰਤ ਸਰਕਾਰ ਦੇ ਦਬਾਵ ਹੇਠ ਸਸ੍ਪੇੰਡ ਕਰ ਦਿੱਤਾ ਗਿਆ। ਇਹ ਅਕਾਊਂਟ ਕਿਸਾਨ ਮੋਰਚੇ ਵਿੱਚ ਸ਼ਹੀਦਾਂ ਦੀ ਜਾਣਕਾਰੀ ਸਮੇਤ ਕਿਸਾਨ ਅੰਦੋਲਨ ਨਾਲ ਸਬੰਧਤ ਹਰ ਛੋਟੀ-ਵਡੀ ਜਾਣਕਾਰੀ ਲੋਕਾਂ ਨਾਲ ਸਾਂਝਾ ਕਰ ਰਿਹਾ ਹੈ ਅਤੇ ਕੋਰੋਨਾ ਵਾਇਰਸ ਸੰਬਧੀ ਜਰੂਰੀ ਸਹਾਇਤਾ ਵੀ ਕਰ ਰਿਹਾ ਹੈ. ਸਮਾਜ ਕਲਿਆਣ ਸੰਸਥਾ ਖਾਲਸਾ ਐਡ ਜੋ ਕਿਸਾਨ ਅੰਦੋਲਨ ਵਿੱਚ ਲਗਾਤਾਰ ਸੇਵਾ ਕਰ ਰਹੀ ਹੈ ਅਤੇ ਕੋਰੋਨਾ ਮਹਾਂਮਾਰੀ ਵਿੱਚ ਆਮ ਲੋਕਾਂ ਦੀ ਮਦਦ ਕਰ ਰਹੀ ਹੈ, ਉਨ੍ਹਾਂ ਦੇ ਮੁੱਖੀ ਰਵੀ ਸਿੰਘ ਜੀ ਦਾ ਫੇਸਬੁੱਕ ਅਕਾਊਂਟ ਵੀ ਸਸ੍ਪੇੰਡ ਕਰ ਦਿੱਤਾ ਗਿਆ ਹੈ। ਅਸੀਂ ਲੋਕ ਭਲਾਈ ਅਤੇ ਸੁਤੰਤਰ ਪੱਤਰਕਾਰੀ 'ਤੇ ਸਰਕਾਰ ਦੇ ਹਮਲੇ ਦੀ ਨਿੰਦਾ ਅਤੇ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਹਨਾਂ ਅਕਾਊਂਟਸ ਨੂੰ ਤੁਰੰਤ ਐਕਟਿਵੇਟ ਕੀਤਾ ਜਾਵੇ।
ਜਿਵੇਂ ਹੀ ਵਾਢੀ ਦਾ ਸੀਜ਼ਨ ਲਗਭਗ ਖ਼ਤਮ ਹੋ ਗਿਆ ਹੈ, ਕਿਸਾਨ ਵਾਪਸ ਦਿੱਲੀ ਦੇ ਮੋਰਚੇ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ. ਅੱਜ, ਸਿੰਘੂ ਸਰਹੱਦ 'ਤੇ ਆਪਣੀ ਟਰੈਕਟਰ ਟਰਾਲੀਆਂ ਵਿਚ ਵੱਡੀ ਗਿਣਤੀ ਵਿਚ ਕਿਸਾਨ ਪਹੁੰਚੇ ਹਨ. ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਮੋਰਚਿਆਂ ਤੇ ਪਹੁੰਚਣਗੇ ਤਾਂ ਜੋ ਕੇਂਦਰ ਸਰਕਾਰ ਤੇ ਦਬਾਵ ਬਣਾਇਆ ਜਾ ਸਕੇ।