- ਵੱਖੋ-ਵੱਖਰੀਆਂ ਜਥੇਬੰਦੀਆਂ ਦੇ ਆਗੂ, ਲੇਖਕ ਤੇ ਚਿੰਤਕ ਹੋਏ ਸ਼ਾਮਲ
ਫਗਵਾੜਾ, 17 ਅਪ੍ਰੈਲ 2021 - ਕਿਸਾਨ ਸੰਘਰਸ਼ ਦੇ ਹੱਕ `ਚ ਆਯੋਜਿਤ ਇੱਕ ਸੈਮੀਨਾਰ ਵਿੱਚ ਪੰਜਾਬ ਦੇ ਪ੍ਰਸਿੱਧ ਲੇਖਕਾਂ, ਬੁੱਧੀਜੀਵੀਆਂ ਅਤੇ ਕਿਸਾਨ ਆਗੂਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਹਨਾਂ ਵਿੱਚ ਪ੍ਰਸਿੱਧ ਕਾਲਮਨਵੀਸ ਡਾ: ਗੁਰਚਰਨ ਸਿੰਘ ਨੂਰਪੁਰ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਜੋਬਨਜੀਤ ਸਿੰਘ ਬੀ.ਕੇ.ਯੂ. ਕ੍ਰਾਂਤੀਕਾਰੀ, ਲਵਪ੍ਰੀਤ ਫੇਰੋਕੇ, ਪ੍ਰਧਾਨ ਯੂਥ ਫਾਰ ਸਵਰਾਜ ਪੰਜਾਬ, ਸੁਖਪਾਲ ਸਿੰਘ ਰਾਣਾ, ਨੁਮਾਇੰਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਮੁਖਤਿਆਰ ਸਿੰਘ ਭਾਈ ਘਨੱਈਆ ਸੇਵਾ ਸੁਧਾਇਆ, ਡਾ: ਨਵਕਿਰਨ ਕੌਰ ਸੰਪਾਦਕ ਟਰਾਲੀ ਟਾਈਮਜ਼ ਪ੍ਰਸਿੱਧ ਚਿੰਤਕ ਤੇ ਲੇਖਕ ਸੁਖਦਰਸ਼ਨ ਨੱਤ, ਕਰਨਲ ਹਰਚਰਨ ਸਿੰਘ ਬਾਜਵਾ, ਰਣਜੀਤ ਸਿੰਘ ਬਾਜਵਾ ਆਗੂ ਕਿਸਾਨ ਯੂਨੀਅਨ, ਪ੍ਰਿੰਸੀਪਲ ਤਰਸੇਮ ਸਿੰਘ ਸੈਣੀ, ਪ੍ਰਿੰਸੀਪਲ ਗੁਰਮੀਤ ਸਿੰਘ ਸੈਣੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਕਿਸਾਨਾਂ ਦੀਆਂ ਫਸਲਾਂ ਲਈ ਘੱਟੋ ਘੱਟ ਮੁੱਲ ਨਿਰਧਾਰਤ ਕਰਨ ਦੀ ਮੰਗ ਨੂੰ ਪ੍ਰਵਾਨ ਕਰਨ ਲਈ ਕੇਂਦਰ ਸਰਕਾਰ ਤੇ ਜ਼ੋਰ ਦਿੱਤਾ ਗਿਆ।
ਡਾ: ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਆਮ ਪੰਜਾਬੀ ਦੇ ਚਿੰਤਨ ਉਤੇ ਵੱਡਾ ਅਸਰ ਹੋਇਆ ਹੈ। ਡਾ: ਕਿਰਨਜੋਤ ਕੌਰ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ `ਚ ਚਲਾਏ ਜਾ ਰਹੇ ਕਿਸਾਨ ਅੰਦੋਲਨ ਨੂੰ ਇਤਿਹਾਸਕ ਦੱਸਿਆ। ਲਵਪ੍ਰੀਤ ਫੇਰੋਕੇ ਨੇ ਨੌਜਵਾਨਾਂ ਵਲੋਂ ਇਸ ਸੰਘਰਸ਼ `ਚ ਪਾਏ ਜਾ ਰਹੇ ਯੋਗਦਾਨ ਅਤੇ ਅਗਵਾਈ ਦੀ ਸਰਾਹੁਨਾ ਕਰਦਿਆਂ ਕਿਹਾ ਕਿ ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਦੀ ਭਾਗੀਦਾਰੀ ਨੇ ਇਸ ਅੰਦੋਲਨ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਹਨ।
ਕਰਨਲ ਹਰਚਰਨ ਸਿੰਘ ਬਾਜਵਾ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਅੰਦੋਲਨ `ਚ ਪਾਏ ਜਾ ਰਹੇ ਹਰ ਕਿਸਮ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਤਰਸੇਮ ਸਿੰਘ ਸੈਣੀ ਨੇ ਸਭਨਾਂ ਹਾਜ਼ਰ ਨੂੰ ਜੀਅ ਆਇਆ ਕਿਹਾ ਤੇ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਬਿਨਾਂ ਸੁਖਵਿੰਦਰ ਸਿੰਘ ਸੱਲ ਪਲਾਹੀ, ਜੱਸੀ ਸੱਲ, ਗੋਬਿੰਦ ਸਿੰਘ ਸੱਲ ਵੇਟਲਿਫਟਿੰਗ ਕੋਚ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਜਤਿੰਦਰ ਰਾਹੀ, ਡਾ: ਨਰੇਸ਼ ਬਿੱਟੂ, ਰਾਜਕੁਮਾਰ ਕਨੌਜੀਆ, ਪਰਮਜੀਤ ਸਿੰਘ ਬਾਜਵਾ, ਨਿਰਮਲ ਸਿੰਘ ਬਾਜਵਾ ਆਦਿ ਹਾਜ਼ਰ ਸਨ।