ਭਾਰਤ ਵਿੱਚ ਬੀਜੇਪੀ ਦੇ ਖਾਤਮੇ ਦੀ ਨੀਂਹ ਹੁਣ ਕਿਸਾਨਾਂ ਨੇ ਰੱਖ ਦਿੱਤੀ ਹੈ - ਸਰਬਜੀਤ ਝਿੰਜਰ
- ਕਿਸਾਨ ਆਗੂਆਂ ਦੀ ਅਗਵਾਈ ਵਿੱਚ ਮੋਦੀ ਦਾ ਪੁਤਲਾ ਫੂਕ ਕੇ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ਼ ਦਾ ਪ੍ਰਗਟਾਵਾ
ਚੰਡੀਗੜ੍ਹ, 26 ਮਈ 2021 - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ, ਮਜਦੂਰਾਂ ਅਤੇ ਵਪਾਰੀਆਂ ਖਿਲਾਫ ਬਣਾਏ ਕਾਲੇ ਕਾਨੂੰਨਾਂ ਨੂੰ ਜਲਦ ਰੱਦ ਕਰਵਾਉਣ ਲਈ ਹਰ ਵਰਗ ਦਾ ਵਿਅਕਤੀ ਸੰਯੁਕਤ ਕਿਸਾਨ ਮੋਰਚਾ ਦਾ ਸਾਥ ਦੇਵੇ ਤਾਂ ਜੋ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਮੋਦੀ ਦਾ ਪੁਤਲਾ ਫੂਕ ਕੇ ਕਾਲੀਆਂ ਝੰਡੀਆਂ ਨਾਲ ਰੋਸ਼ ਪ੍ਰਗਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਪਰੋਕਤ ਆਗੂਆਂ ਨੇ ਕਿਹਾ ਕਿ ਅੱਜ ਹਰ ਇੱਕ ਵਰਗ ਨੂੰ ਏਕੇ ਦਾ ਸਬੂਤ ਦਿੰਦੇ ਹੋਏ ਦਿੱਲੀ ਕਿਸਾਨਾਂ ਵੱਲੋਂ ਪਿਛਲੇ 6 ਮਹੀਨਿਆਂ ਤੋਂ ਕਾਲੇ ਕਾਨੂੂੰਨਾਂ ਖਿਲਾਫ ਵਿੱਢੇ ਸੰਘਰਸ਼ ਦਾ ਸਾਥ ਦੇਕੇ ਵੱਡੀ ਗਿਣਤੀ ਵਿੱਚ ਦਿੱਲੀ ਕੂਚ ਕਰਨਾ ਚਾਹੀਦਾ ਹੈ ਤਾਂ ਜੋ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ। ਝਿੰਜਰ ਨੇ ਕਿਹਾ ਕਿ ਬੀਜੇਪੀ ਦੇ ਖਾਤਮੇ ਲਈ ਭਾਰਤ ਵਿਚ ਕਿਸਾਨਾਂ ਨੇ ਨੀਂਹ ਰੱਖ ਦਿੱਤੀ ਹੈ ਜਿਸ ਲਈ ਸਾਨੂੰ ਕਿਸਾਨੀ ਸੰਘਰਸ਼ ਤੇਜ ਕਰਕੇ ਕਾਨੂੰਨ ਰੱਦ ਕਰਨ ਲਈ ਮੋਦੀ ਸਰਕਾਰ ਨੂੰ ਹਰ ਪੱਖੋਂ ਘੈਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਾਲੇ ਕਨੂਨਾ ਨੂੰ ਰੱਦ ਕਰਵਾਉਣ ਲਈ ਹਰ ਇੱਕ ਰਾਜਨੀਤਕ ਪਾਰਟੀ, ਸਮਾਜਸੇਵੀ ਜੱਥੇਬੰਦੀਆਂ, ਯੂਥ ਕਲੱਬਾਂ, ਕਿਸਾਨਾਂ, ਮਜਦੂਰਾਂ, ਵਪਾਰੀਆਂ ਅਤੇ ਹਰ ਇੱਕ ਵਰਗ ਦੇ ਵਿਅਕਤੀ ਨੂੰ ਆਪਣੀ ਹੌਂਦ ਬਚਾਉਣ ਲਈ ਦਿੱਲੀ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਵਾਜ ਬਣਕੇ ਗੁੰਜਣਾ ਚਾਹੀਦਾ ਹੈ।
ਅੱਜ ਕਿਸਾਨ ਅੱਗੂਅ ਦੀ ਅਗਵਾਈ ਵਿੱਚ ਜਦੋਂ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ, ਉਸ ਸਮੇਂ ਜਿੱਥੇ ਮੋਦੀ ਦੇ ਪੁਤਲੇ ਤੇ ਦੁਖੀ ਕਿਸਾਨਾਂ ਵੱਲੋਂ ਛਿੱਤਰਾਂ ਦੀ ਬਰਸਾਤ ਕਰਕੇ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਗਈ.ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਆਕਡ਼ ਦੀਦਾਰ ਸਿੰਘ ਅਮਰਗਡ਼੍ਹ ਊਧਮ ਸਿੰਘ ਮਾਸਟਰ ਦਵਿੰਦਰ ਸਿੰਘ ਟਹਿਲਪੁਰਾ ਸ਼ੇਖੂਪੁਰ ਮਲਕੀਤ ਸਿੰਘ ਹੱਲੋਤਾਲੀ ਕੁਲਵੰਤ ਸਿੰਘ ਝਿੰਜਰਾਂ ਹਰਪ੍ਰੀਤ ਸਿੰਘ ਰਿਚੀ ਅਵਤਾਰ ਸਿੰਘ ਤਾਰੀ ਅਤਿੰਦਰ ਸਿੰਘ ਖੱਟੜਾ ਰਮਨ ਰਾਏ ਤੋ ਇਲਾਵਾ ਇਲਾਕੇ ਦੇ ਕਿਸਾਨ ਮੋਹਤਬਰ ਸੱਜਣ ਸ਼ਾਮਲ ਸਨ